ਸਿਮਰਤਪਾਲ ਸਿੰਘ ਬੇਦੀ
ਜੰਡਿਆਲਾ ਗੁਰੂ, 6 ਅਪਰੈਲ
ਇਸ ਸ਼ਹਿਰ ਦੀ ਵੈਰੋਵਾਲ ਰੋਡ, ਖੂਹ ਸ੍ਰੀ ਗੁਰੂ ਅਰਜਨ ਦੇਵ ਆਬਾਦੀ ’ਚ ਦਿਨ ਦਿਹਾੜੇ ਅਧਿਆਪਕ ਜੋੜੇ ਦੇ ਘਰ ਚੋਰੀ ਹੋ ਗਈ। ਕਰਨੈਲ ਸਿੰਘ, ਜੋ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਜੰਡਿਆਲਾ ਗੁਰੂ ਵਿਖੇ ਲੈਕਚਰਾਰ ਸਨ ਅਤੇ ਉਨ੍ਹਾਂ ਦੀ ਪਤਨੀ ਮਨਦੀਪ ਕੌਰ ਨਿੱਜੀ ਸਕੂਲ ਵਿੱਚ ਅਧਿਆਪਕਾ ਹੈ, ਨੇ ਦੱਸਿਆ ਉਹ ਜਦੋਂ ਅੱਜ ਆਪਣੀਆਂ ਡਿਊਟੀਆਂ ’ਤੇ ਗਏਏ ਸਨ ਤਾਂ ਪਿੱਛੋਂ ਚੋਰਾਂ ਨੇ ਉਨ੍ਹਾਂ ਦੇ ਘਰ ਦੇ ਤਾਲੇ ਤੋੜ ਕੇ ਘਰ ਵਿਚ ਪਏ ਅੱਠ ਲੱਖ ਰੁਪਏ ਦੀ ਕੀਮਤ ਦੇ ਗਹਿਣੇ, ਐੱਲਸੀਡੀ, ਲੈਪਟਾਪ, ਆਈਫੋਨ, ਨਕਦੀ, ਕੈਨੇਡੀਅਨ ਡਾਲਰ, ਅਲੈਕਸਾ ਮਿਊਜ਼ਿਕ ਸਿਸਟਮ, ਘੜੀਆਂ ਅਤੇ ਕੀਮਤੀ ਤੇ ਜ਼ਰੂਰੀ ਸਾਮਾਨ ਚੋਰੀ ਕਰ ਲਿਆ।ਚੋਰੀ ਦਾ ਪਤਾ ਉਨ੍ਹਾਂ ਨੂੰ ਘਰ ਆ ਕੇ ਲੱਗਿਆ। ਮੌਕੇ ਉੱਪਰ ਚੌੰਕੀ ਇੰਚਾਰਜ ਸਬ ਇੰਸਪੈਕਟਰ ਮਨੋਹਰ ਸਿੰਘ ਪੁੱਜੇ।