
ਆਸਕਰ ਐਵਾਰਡ ਜੇਤੂ ਗੁਨੀਤ ਮੌਂਗਾ ਦਾ ਦਰਬਾਰ ਸਾਹਿਬ ਪੁੱਜਣ ’ਤੇ ਸਨਮਾਨ ਕਰਦੇ ਹੋਏ ਸ਼੍ੋਮਣੀ ਕਮੇਟੀ ਮੈਂਬਰ ਬੀਬੀ ਕਿਰਨਜੋਤ ਕੌਰ।
ਟ੍ਰਿਬਿਊਨ ਨਿਊਜ਼ ਸਰਵਿਸ
ਅੰਮ੍ਰਿਤਸਰ, 18 ਮਾਰਚ
ਆਸਕਰ ਐਵਾਰਡ ਜੇਤੂ ਗੁਨੀਤ ਮੋਂਗਾ ਨੇ ਅੱਜ ਸ੍ਰੀ ਦਰਬਾਰ ਸਾਹਿਬ ਮੱਥਾ ਟੇਕਿਆ ਅਤੇ ਗੁਰੂ ਘਰ ਦਾ ਸ਼ੁਕਰਾਨਾ ਕੀਤਾ। ਇਸ ਮੌਕੇ ਸ਼੍ੋਮਣੀ ਕਮੇਟੀ ਮੈਂਬਰ ਬੀਬੀ ਕਿਰਨਜੋਤ ਕੌਰ ਵੱਲੋਂ ਉਨ੍ਹਾਂ ਨੂੰ ਦਰਬਾਰ ਸਾਹਿਬ ਦਾ ਮਾਡਲ ਦੇ ਕੇ ਸਨਮਾਨਿਤ ਕੀਤਾ ਗਿਆ। ਗੁਨੀਤ ਮੋਂਗਾ ਨੂੰ ਹਾਲ ਹੀ ਵਿਚ ਦਸਤਾਵੇਜ਼ੀ ‘ਦਿ ਐਲੀਫੈਂਟ ਵਿਸ੍ਵਪਰਰਜ਼’ ਦੇ ਨਿਰਮਾਣ ਲਈ ਆਸਕਰ ਐਵਾਰਡ ਨਾਲ ਸਨਮਾਨਿਆ ਗਿਆ ਸੀ। ਇਸ ਮੌਕੇ ਗੁਨੀਤ ਨਾਲ ਉਨ੍ਹਾਂ ਦੇ ਪਰਿਵਾਰਕ ਮੈਂਬਰ ਵੀ ਸਨ।

ਇਸ ਤੋਂ ਇਲਾਵਾ ਉੱਘੇ ਸ਼ੈਫ ਵਿਕਾਸ ਖੰਨਾ ਵੀ ਮੌਜੂਦ ਸਨ।
ਇਸ ਮੌਕੇ ਗੁਨੀਤ ਆਸਕਰ ਐਵਾਰਡ ਨਾਲ ਲੈ ਕੇ ਪੁੱਜੇ ਜਿਸ ਨੂੰ ਉਨ੍ਹਾਂ ਗੁਰੂ ਚਰਨਾਂ ਅੱਗੇ ਰੱਖ ਕੇ ਅਸ਼ੀਰਵਾਦ ਲਿਆ। ਇਸ ਮੌਕੇ ਅਦਾਕਾਰ ਰਾਣੀ ਮੁਖਰਜੀ ਅਤੇ ਫਿਲਮ ਨਿਰਮਾਤਾ ਕਰਨ ਜੌਹਰ ਨੇ ਵੀ ਸ੍ਰੀ ਦਰਬਾਰ ਸਾਹਿਬ ਵਿਖੇ ਮੱਥਾ ਟੇਕਿਆ।
ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ