ਪੱਤਰ ਪ੍ਰੇਰਕ
ਅੰਮ੍ਰਿਤਸਰ, 2 ਦਸੰਬਰ
ਗੁਰੂ ਨਾਨਕ ਦੇਵ ਯੂਨਵਿਰਸਿਟੀ ਦੇ ਸੈਸ਼ਨ ਨਵੰਬਰ/ਦਸੰਬਰ 2020 (ਅੰਡਰ ਗਰੈਜੂਏਟ ਕਲਾਸਾਂ, ਪੂਰੇ ਵਿਸ਼ੇ, ਰੀਅਪੀਅਰ (ਸਮੈਸਟਰ ਪਹਿਲਾ, ਤੀਜਾ, ਪੰਜਵਾਂ, ਸਤਵਾਂ, ਨੌਵਾਂ ਅਤੇ (ਪੋਸਟ ਗਰੈਜੂਏਟ ਪੂਰੇ ਵਿਸ਼ੇ, ਰੀਅਪੀਅਰ (ਸਮੈਸਟਰ ਪਹਿਲਾ, ਤੀਜਾ) ਦੇ ਦਾਖਲਾ ਫਾਰਮ ਆਨਲਾਈਨ ਪ੍ਰਣਾਲੀ ਰਾਹੀਂ ਸੋਧੇ ਸ਼ਡਿਊਲ ਅਨੁਸਾਰ ਭਰੇ ਜਾ ਰਹੇ ਹਨ। ਰੈਗੂਲਰ ਪ੍ਰੀਖਿਆਰਥੀਆਂ ਦੀ ਕਾਲਜਾਂ ਵੱਲੋਂ ਪੋਰਟਲ ਦੇ ਰਾਹੀਂ ਵਿਸ਼ਾ ਰਜਿਸਟਰੇਸ਼ਨ/ ਐਨਰੋਲਮੈਂਟ ਕੀਤੀ ਜਾ ਰਹੀ ਹੈ।
ਪ੍ਰੋਫੈਸਰ ਇੰਚਾਰਜ ਪ੍ਰੀਖਿਆਵਾਂ, ਪ੍ਰੋ. ਮਨੋਜ ਕੁਮਾਰ ਨੇ ਦੱਸਿਆ ਕਿ ਇਨ੍ਹਾਂ ਪ੍ਰੀਖਿਆਵਾਂ ਦਾ ਦਾਖਲਾ ਫਾਰਮ ਆਨਲਾਈਨ ਪੋਰਟਲ ’ਤੇ ਭਰਨ ਦੀ ਅਤੇ ਦਾਖਲਾ ਫੀਸਾਂ ਡਰਾਫਟ/ਕੈਸ਼ ਰਾਹੀਂ ਯੂਨੀਵਰਸਿਟੀ ਕੈਸ਼ ਕਾਊਂਟਰ ’ਤੇ ਪ੍ਰਾਪਤ ਕਰਨ ਦੀਆਂ ਸੋਧੀਆਂ ਮਿਤੀਆਂ ਜਾਰੀ ਕਰ ਦਿੱਤੀਆਂ ਗਈਆਂ ਹਨ। ਉਨ੍ਹਾਂ ਦੱਸਿਆ ਕਿ ਪ੍ਰਾਈਵੇਟ ਪ੍ਰੀਖਿਆਰਥੀਆਂ ਲਈ ਫੀਸ ਸਲਿੱਪ ਪ੍ਰਿੰਟ ਕਰਨ /ਕਾਲਜਾਂ ਵੱਲੋਂ ਪੋਰਟਲ ਉਪਰ ਵਿਸ਼ੇ ਦੀ ਚੋਣ ਕਰਨ, ਚਲਾਨ ਪ੍ਰਿੰਟ ਕਰਨ ਦੀ ਆਖਰੀ ਮਿਤੀ ਸਮੈਸਟਰ ਪਹਿਲੇ ਲਈ 31 ਦਸੰਬਰ ਅਤੇ ਤੀਜੇ ਪੰਜਵੇਂ ਸੱਤਵੇਂ ਤੇ ਨੌਵੇਂ ਸਮੈਸਟਰ ਲਈ 15 ਦਸੰਬਰ ਨਿਰਧਾਰਤ ਕਰ ਦਿੱਤੀ ਗਈ ਹੈ। ਇਸੇ ਤਰ੍ਹਾਂ ਪਹਿਲੇ ਸਮੈਸਟਰ ਲਈ ਢਾਈ ਸੌ ਰੁਪਏ ਲੇਟ ਫੀਸ ਨਾਲ 11 ਜਨਵਰੀ, ਪੰਜ ਸੌ ਰੁਪਏ ਨਾਲ 18 ਜਨਵਰੀ, ਇਕ ਹਜ਼ਾਰ ਰੁਪਏ ਨਾਲ 25 ਜਨਵਰੀ, ਦੋ ਹਜ਼ਾਰ ਨਾਲ ਇਕ ਫਰਵਰੀ ਅਤੇ ਪ੍ਰੀਖਿਆ ਸ਼ੁਰੂ ਹੋਣ ਤੋਂ 10 ਦਿਨ ਪਹਿਲਾਂ ਇਕ ਹਜ਼ਾਰ ਰੁਪਏ ਪ੍ਰਤੀ ਦਿਨ ਦੇ ਹਿਸਾਬ ਨਾਲ ਨਿਰਧਾਰਤ ਕੀਤੀ ਗਈ ਹੈ। ਇਸੇ ਤਰ੍ਹਾਂ ਤੀਜੇ. ਪੰਜਵੇਂ ਸਤਵੇਂ ਤੇ ਨੌਵੇਂ ਸਮੈਸਟਰ ਲਈ ਢਾਈ ਸੌ ਰੁਪਏ ਲੇਟ ਫੀਸ ਨਾਲ 19 ਦਸੰਬਰ, ਪੰਜ ਸੌ ਰੁਪਏ ਨਾਲ 22 ਦਸੰਬਰ; ਇਕ ਹਜ਼ਾਰ ਰੁਪਏ ਨਾਲ 26 ਦਸੰਬਰ; ਦੋ ਹਜ਼ਾਰ ਨਾਲ 29 ਦਸੰਬਰ ਅਤੇ ਪ੍ਰੀਖਿਆ ਸ਼ੁਰੂ ਹੋਣ ਤੋਂ 10 ਦਿਨ ਪਹਿਲਾਂ ਇਕ ਹਜ਼ਾਰ ਰੁਪਏ ਪ੍ਰਤੀ ਦਿਨ ਦੇ ਹਿਸਾਬ ਨਾਲ ਨਿਰਧਾਰਤ ਕੀਤੀ ਗਈ ਹੈ।