ਪੱਤਰ ਪ੍ਰੇਰਕ
ਅੰਮ੍ਰਿਤਸਰ, 18 ਅਕਤੂਬਰ
ਗੁਰੂ ਨਾਨਕ ਸਟੇਡੀਅਮ ਵਿੱਚ ਅੱਜ ਖੇਡ ਵਿਭਾਗ ਪੰਜਾਬ ਵੱਲੋਂ ਖੇਡਾਂ ਵਤਨ ਪੰਜਾਬ ਦੀਆਂ 2022 ਦੇ ਰਾਜ ਪੱਧਰੀ ਮੁਕਾਬਲਿਆਂ ਦੇ ਤਹਿਤ ਅੰਡਰ -21,40 ਸਾਲ ਉਮਰ ਵਰਗ ਦੇ ਸੂਬਾ ਪੱਧਰੀ ਗਤਕਾ ਫਾਈਨਲ ਮੁਕਾਬਲੇ (ਲੜਕੇ ਅਤੇ ਲੜਕੀਆਂ) ਕਰਵਾਏ ਗਏ। ਸਿੱਖੀ ਸਰੂਪ ਵਿੱਚ ਸਜੇ ਬੱਚੇ ਗਤਕੇ ਦੀ ਖੇਡ ਦਾ ਪ੍ਰਦਰਸ਼ਨ ਕਰ ਰਹੇ ਸਨ। ਪੰਜਾਬ ਗਤਕਾ ਐਸੋੋੋਸੀਏਸ਼ਨ ਦੇ ਸਹਿਯੋਗ ਨਾਲ ਇਹ ਗਤਕਾ ਮੁਕਾਬਲੇ ਕਰਵਾਏ ਜਾ ਰਹੇ ਹਨ। ਇਸ ਮੌਕੇ ਪੰਜਾਬ ਗਤਕਾ ਐਸੋੋਸੀਏਸ਼ਨ ਦੇ ਪ੍ਰਧਾਨ ਰਜਿੰਦਰ ਸਿੰਘ ਸੋਹਲ ਨੇ ਕਿਹਾ ਕਿ ਸਿੱਖੀ ਸਰੂਪ ਤੇ ਸਿੱਖ ਜੀਵਨਸ਼ੈਲੀ ਦੀ ਮਿਸਾਲ ਇਨ੍ਹਾਂ ਖਿਡਾਰੀਆਂ ਤੋਂ ਲੈਣੀ ਚਾਹੀਦੀ ਹੈ। ਇਸ ਮੌਕੇ ਜਨਰਲ ਸਕੱਤਰ ਪੰਜਾਬ ਗਤਕਾ ਐਸੋਸੀਏਸ਼ਨ ਅਤੇ ਗਤਕਾ ਫੈਡਰੇਸ਼ਨ ਆਫ ਇੰਡੀਆ ਬਲਜਿੰਦਰ ਸਿੰਘ ਤੂਰ ਨੇ ਕਿਹਾ ਅੱਜ ਦੇ ਮੁਕਾਬਲਿਆਂ ਵਿੱਚ ਅੰਡਰ 21 ਉਮਰ ਵਰਗ ਵਿੱਚ ਵਿਅਕਤੀਗਤ ਪ੍ਰਦਰਸ਼ਨ ਵਿਚ ਹੁਸਿਆਰਪੁਰ ਪਹਿਲੇ , ਮਲੇਰਕੋਟਲਾ ਦੂਜੇ ਅਤੇ ਨਵਾਂ ਸਹਿਰ ਤੀਜੇ ਸਥਾਨ ’ਤੇ ਰਿਹਾ , ਇਸੇ ਤਰ੍ਹਾਂ ਟੀਮ ਪ੍ਰਦਰਸਨੀ ਵਿੱਚ ਲੁਧਿਆਣਾ ਨੇ ਪਹਿਲਾ, ਕਪੂਰਥਲਾ ਨੇ ਦੂਜਾ ਅਤੇ ਤੀਜਾ ਸਥਾਨ ਬਰਨਾਲਾ ਅਤੇ ਮੋਗਾ ਨੇ ਪ੍ਰਾਪਤ ਕੀਤਾ।