ਅੰਮ੍ਰਿਤਸਰ (ਖੇਤਰੀ ਪ੍ਰਤੀਨਿਧ): ਰਾਸ਼ਟਰੀ ਨੌਜਵਾਨ ਸੋਸ਼ਲ ਐਂਡ ਸਪੋਰਟਸ ਸੁਸਾਇਟੀ (ਰਜਿ.) ਦੇ ਧਾਰਮਿਕ ਵਿੰਗ ਏਕਨੂਰ ਸੇਵਾ ਟਰੱਸਟ ਵਲੋਂ 11ਵਾਂ ਖੂਨਦਾਨ ਕੈਂਪ ਲਗਾਇਆ ਗਿਆ।ਇਸ ਦੌਰਾਨ 55 ਯੂਨਿਟ ਖੂਨ ਇਕੱਠਾ ਕੀਤਾ ਗਿਆ। ਲੜਕੀ ਅਨਮੋਲ ਕੋਂਡਲ ਸਹਿਤ ਮਹਿਲਾ ਸ਼ਕਤੀ ਨੇ ਆਪਣਾ ਵਿਸ਼ੇਸ਼ ਯੋਗਦਾਨ ਦਿੱਤਾ। ਸੰਸਥਾ ਦੇ ਮੁੱਖ ਦਫਤਰ ਸ਼ੇਰੇ ਪੰਜਾਬ ਐਵਨਿਊ ਵਿੱਚ ਲਾਏ ਖੂਨਦਾਨ ਕੈਂਪ ਦੌਰਾਨ ਡਾ. ਸੰਤੋਸ਼ ਪਾਲ ਸੋਨੂੰ ਦੀ ਦੇਖ-ਰੇਖ ਵਿਚ ਵੱਖ-ਵੱਖ ਬਿਮਾਰੀਆਂ ਦੇ ਮਰੀਜ਼ਾਂ ਦਾ ਚੈਕਅਪ ਕਰਕੇ ਮੁਫ਼ਤ ਦਵਾਈਆਂ ਵੀ ਦਿੱਤੀਆਂ ਗਈਆਂ। ਸੰਸਥਾ ਦੇ ਪ੍ਰਧਾਨ ਅਰਵਿੰਦਰ ਵੜੈਚ, ਚੇਅਰਮੈਨ ਰਾਜੇਸ਼ ਸਿੰਘ ਜੌੜਾ, ਵਾਈਸ ਚੇਅਰਮੈਨ ਰਮੇਸ਼ ਚੋਪੜਾ ਦੀ ਦੇਖ-ਰੇਖ ਵਿਚ ਲਗਾਏ ਕੈਂਪ ਦੌਰਾਨ ਅਦਲੱਖਾ ਬਲੱਡ ਬੈਂਕ ਦੀ ਟੀਮ ਦਾ ਅਹਿਮ ਯੋਗਦਾਨ ਰਿਹਾ। ਅਰਵਿੰਦਰ ਵੜੈਚ ਨੇ ਦੱਸਿਆ ਕਿ ਉਨ੍ਹਾਂ ਦੀ ਸੁਸਾਇਟੀ ਪਿਛਲੇ 25 ਸਾਲਾਂ ਤੋਂ ਸਮਾਜ ਸੇਵਾ ਕਰ ਰਹੀ ਹੈ। ਕੈਂਪ ਦੌਰਾਨ ਸਰਪੰਚ ਸੁਖਦੇਵ ਰਾਜ, ਲਵਲੀਨ ਵੜੈਚ, ਸਾਹਿਲ ਅਦਲੱਖਾ, ਡਾ. ਪਰਦੀਪ ਕੌਰ, ਚਰਨਜੀਤ ਸਿੰਘ ਭਾਟੀਆ, ਜਸਪਾਲ ਸਿੰਘ, ਸੱਤਿਅਮ, ਆਕਾਸ਼ਮੀਤ ਵੜੈਚ, ਪਵਨ ਸ਼ਰਮਾ, ਨਵਦੀਪ ਸ਼਼ਰਮਾ, ਸੁਦੇਸ਼ ਸ਼ਰਮਾ, ਰਜਿੰਦਰ ਸਿੰਘ ਰਾਵਤ, ਕੇ.ਐਸ ਕੰਮਾ ਹਾਜ਼ਰ ਸਨ।