ਟ੍ਰਿਬਿਊਨ ਨਿਊਜ਼ ਸਰਵਿਸ
ਅੰਮ੍ਰਿਤਸਰ – 18 ਜੁਲਾਈ
ਸੰਤ ਨਿਰੰਕਾਰੀ ਮਿਸ਼ਨ ਬ੍ਰਾਂਚ ਅੰਮ੍ਰਿਤਸਰ ਵੱਲੋਂ ਖੂਨਦਾਨ ਕੈਂਪਾਂ ਦੀ ਲੜੀ ਵਿੱਚ ਅੱਜ ਚੌਥੇ ਕੈਂਪ ਨਿਰੰਕਾਰੀ ਭਵਨ ਕ੍ਰਿਸ਼ਨਾ ਨਗਰ ਵਿੱਚ ਲਗਾਇਆ ਗਿਆ। ਜਿਸਦਾ ਉਦਘਾਟਨ ਸੰਸਥਾਂ ਦੇ ਜ਼ੋਨਲ ਇੰਚਾਰਜ ਪ੍ਰੋਫੈਸਰ ਰਾਜ ਸੇਠੀ ਨੇ ਕੀਤਾ। ਇਸ ਕੈਂਪ ਦੌਰਾਨ 115 ਯੂਨਿਟ ਖੂਨ ਦਾਨ ਕੀਤਾ ਗਿਆ। ਇਸ ਮੌਕੇ ਸ੍ਰੀ ਸੇਠੀ ਨੇ ਕਿਹਾ ਕਿ ਇੱਕ ਯੂਨਿਟ ਖ਼ੂਨ ਨਾਲ ਚਾਰ ਵਿਅਕਤੀਆਂ ਦੀ ਜਾਨ ਬਚਾਈ ਜਾ ਸਕਦੀ ਹੈ। ਥੈਲਾਸੀਮੀਆ ਅਤੇ ਐਮਰਜੈਂਸੀ ਹਲਾਤਾਂ ਵਾਲੇ ਮਰੀਜ਼ਾਂ ਦੀ ਖ਼ੂਨ ਦੀ ਕਮੀ ਕਾਰਨ ਕੋਈ ਦੁਰਘਟਨਾ ਨਾ ਹੋ ਜਾਵੇ, ਇਸ ਲਈ ਸੰਤ ਨਿਰੰਕਾਰੀ ਮਿਸ਼ਨ ਵੱਲੋਂ ਹਰ ਹਫ਼ਤੇ ਵੱਖ-ਵੱਖ ਸਥਾਨਾਂ ’ਤੇ ਖ਼ੂਨਦਾਨ ਕੈਂਪ ਲਗਾਏ ਜਾ ਰਹੇ ਹਨ। ਹੁਣ ਤੱਕ ਅਜਿਹੇ 4 ਕੈਂਪ ਲਗਾਏ ਜਾ ਚੁੱਕੇ ਹਨ ਅਤੇ ਇਹ ਸਿਲਸਿਲਾ ਅੱਗੇ ਵੀ ਜਾਰੀ ਰਹੇਗਾ। ਇਸ ਦੇ ਨਾਲ ਹੀ ਕਰੋਨਾ ਵੈਕਸੀਨੇਸ਼ਨ ਕੈਂਪ ਵੀ ਹਰ ਹਫ਼ਤੇ ਸੰਤ ਨਿਰੰਕਾਰੀ ਭਵਨ, ਰਾਣੀ-ਕਾ-ਬਾਗ਼ ਵਿੱਚ ਲੱਗ ਰਹੇ ਹਨ। ਇਸ ਮੌਕੇ ਗੁਰੂ ਨਾਨਕ ਦੇਵ ਹਸਪਤਾਲ ਅਤੇ ਸਿਵਲ ਹਸਪਤਾਲ, ਅਜਨਾਲਾ ਦੀਆਂ ਟੀਮਾਂ ਨੇ ਆਪਣੀਆਂ ਸੇਵਾਵਾਂ ਦਿੱਤੀਆਂ।