ਮਨਮੋਹਨ ਸਿੰਘ ਢਿੱਲੋਂ
ਅੰਮ੍ਰਿਤਸਰ, 23 ਮਾਰਚ
ਪੰਜਾਬੀ ਸਾਹਿਤ ਸੰਗਮ ਅੰਮ੍ਰਿਤਸਰ ਵਲੋਂ ਕਾਮਰੇਡ ਸੋਹਨ ਸਿੰਘ ਜੋਸ਼ ਜ਼ਿਲ੍ਹਾ ਲਾਇਬ੍ਰੇਰੀ ਵਿੱਚ ਸਾਹਿਤਕ ਸਮਾਰੋਹ ਕਰਵਾਇਆ ਗਿਆ, ਵਿਚ ਮਨਮੋਹਨ ਸਿੰਘ ਬਾਸਰਕੇ ਦੀ ਵਾਰਤਕ ਪੁਸਤਕ ‘ਚੇਤਿਆਂ ਦੀ ਚੰਗੇਰ ਚੋਂ’, ਮਲਵਿੰਦਰ ਦਾ ਹਿੰਦੀ ਕਾਵਿ-ਸੰਗ੍ਰਹਿ , ਪੰਜਾਬੀ ਕਵੀ ਮਲਵਿੰਦਰ ਕੀ ਚੁਨੀਂਦਾ ਕਵਿਤਾਏਂ ,ਡਾ ਮੋਹਨ ਬੇਗੋਵਾਲ ਦਾ ਹਿੰਦੀ ਗ਼ਜ਼ਲ ਸੰਗ੍ਰਹਿ ‘ਸਹਰਾ ਕੇ ਫੂਲ’ ,ਕਿਰਸਾਨੀ ਸੰਘਰਸ਼ ਨਾਲ ਸਬੰਧਤ ਦੋ ਕਾਵਿ-ਸੰਗ੍ਰਹਿ ‘ਮਿੱਟੀ ਦੇ ਵਣਜਾਰੇ’ ਅਤੇ ‘ਜਿਊਂਦੇ ਜਾਗਦੇ’ ਕਿਤਾਬਾਂ ਰਿਲੀਜ਼ ਕੀਤੀਆਂ ਗਈਆਂ। ਕਿਸਾਨੀ ਨਾਲ ਸਬੰਧਤ ਦੋਵੇਂ ਕਾਵਿ-ਸੰਗ੍ਰਹਿ ਅਰਤਿੰਦਰ ਸੰਧੂ, ਮੋਹਨ ਤਿਆਗੀ, ਡਾ. ਇਕਬਾਲ ਕੌਰ ਸੌਂਦ ਅਤੇ ਡਾ. ਬਲਜੀਤ ਕੌਰ ਨੇ ਸੰਪਾਦਤ ਕੀਤੇ ਹਨ। ਪੁਸਤਕਾਂ ਲੋਕ ਅਰਪਿਤ ਕਰਨ ਦੀ ਰਸਮ ਡਾ. ਧਰਮ ਸਿੰਘ, ਮੁਖਤਾਰ ਗਿੱਲ, ਸਰਬਜੀਤ ਸਿੰਘ ਸੰਧੂ, ਅਰਤਿੰਦਰ ਸੰਧੂ, ਹਰਭਜਨ ਬਾਜਵਾ ਫੋਟੋਗਰਾਫ਼ਰ, ਡਾ. ਪ੍ਰਭਜੋਤ ਕੌਰ ਸੰਧੂ , ਕੁਲਵੰਤ ਸਿੰਘ ਅਣਖੀ, ਮਨਮੋਹਨ ਸਿੰਘ ਬਾਸਰਕੇ, ਮਲਵਿੰਦਰ ਅਤੇ ਡਾ. ਮੋਹਨ ਬੇਗੋਵਾਲ ਨੇ ਨਿਭਾਈ। ਵਿਚਾਰ ਚਰਚਾ ਵਿੱਚ ਮਲਵਿੰਦਰ ਅਤੇ ਮੁਖਤਾਰ ਗਿੱਲ ਨੇ ਹਿੱਸਾ ਲਿਆ। ਇਸ ਉਪਰੰਤ ਕਵੀ ਦਰਬਾਰ ਵੀ ਹੋਇਆ, ਜਿਸ ਵਿਚ ਸਰਬਜੀਤ ਸਿੰਘ ਸੰਧੂ, ਮਲਵਿੰਦਰ, ਜਗਦੀਸ਼ ਰਾਣਾ, ਪ੍ਰਤਾਪ ਕਠਾਣੀਆ, ਬਲਜਿੰਦਰ ਮਾਂਗਟ, ਡਾ. ਮੋਹਨ ਬੇਗੋਵਾਲ, ਹਰੀ ਸਿੰਘ ਗਰੀਬ, ਜਗਤਾਰ ਗਿੱਲ, ਜਸਵੰਤ ਧਾਪ ਨੇ ਹਿੱਸਾ ਲਿਆ। ਸਟੇਜ ਸੰਚਾਲਨ ਸ਼ਾਇਰ ਮਲਵਿੰਦਰ ਅਤੇ ਧੰਨਵਾਦ ਡਾ. ਪ੍ਰਭਜੋਤ ਕੌਰ ਸੰਧੂ ਲਾਇਬ੍ਰੇਰੀਅਨ ਨੇ ਕੀਤਾ।