ਪੱਤਰ ਪ੍ਰੇਰਕ
ਅੰਮ੍ਰਿਤਸਰ, 11 ਜੁਲਾਈ
ਅਬੋਹਰ ਦੇ ਸਪਰਸ਼ ਥੀਏਟਰ ਗਰੁੱਪ ਨੇ ਇੱਥੇ ਪੰਜਾਬ ਨਾਟਸ਼ਾਲਾ ਵਿੱਚ ਨਾਲ ਪ੍ਰੋ. ਗੌਰਵ ਵਿਜ ਦਾ ਨਿਰਦੇਸ਼ਿਤ ਨਾਟਕ ‘84, 85, 86 ਤੇ …ਮਰਾਸੀ’ ਖੇਡਿਆ। ਇਹ ਨਾਟਕ ਪੰਜਾਬ ਵਿੱਚ ਹੱਸਣ-ਹਸਾਉਣ ਦੇ ਲਈ ਮਸ਼ਹੂਰ ਮਰਾਸੀ ਬਿਰਾਦਰੀ ਦੇ ਜੀਵਨ ਨਾਲ ਸਬੰਧਤ ਹੈ। ਨਾਟਕ ਮੌਜੂਦਾ ਮੁੱਦਿਆਂ ਦੀ ਗੱਲ ਕਰਦਾ ਹੈ ਅਤੇ ਲੋਕਾਂ ਦਾ ਧਿਆਨ ਖਿੱਚਣ ਲਈ ਇਸ ਨੂੰ ਕਾਮੇਡੀ ਵਜੋਂ ਪੇਸ਼ ਕੀਤਾ ਗਿਆ।
ਨਾਟਸ਼ਾਲਾ ਦੇ ਮੁਖੀ ਸ਼੍ਰੋਮਣੀ ਨਾਟਕਕਾਰ ਜਤਿੰਦਰ ਬਰਾੜ ਨੇ ਕਿਹਾ ਕਿ ਸਮੇਂ ਦੀ ਲੋੜ ਹੈ ਕਿ ਲੋਕਾਂ ਦਾ ਧਿਆਨ ਮੁੱਦਿਆਂ ਵੱਲ ਲਿਆਉਣ ਲਈ ਕਾਮੇਡੀ ਦਾ ਸਹਾਰਾ ਲਿਆ ਜਾਣਾ ਚਾਹੀਦਾ ਹੈ। ਇਸ ਨਾਟਕ ਵਿੱਚ ਬੜੀ ਸਾਫ਼ਗੋਈ ਨਾਲ ਬਿਆਨ ਕੀਤਾ ਗਿਆ ਹੈ ਕਿ ਆਪਣੀ ਜ਼ਿੰਮੇਦਾਰੀ ਨੂੰ ਪੂਰਾ ਕਰਨ ਦੀ ਬਜਾਏ ਅਸੀਂ ਸਿਸਟਮ ਵਿੱਚ ਖਾਮੀਆਂ ਕੱਢਦੇ ਹਾਂ ਅਤੇ ਇਸ ਦੇ ਲਈ ਦੂਸਰਿਆਂ ਨੂੰ ਕੋਸਦੇ ਹਾਂ। ਨਾਟਕ ਵਿੱਚ ਸੀਰਤ ਮੁਸਕਾਨ, ਸੋਫੀਆ, ਗੌਰਵ ਵਿਜ, ਸੋਨੂੰ ਬੱਬਰ, ਅੰਸ਼ੂਮਨ ਗਾਂਧੀ, ਆਸ਼ੀਸ਼ ਮੱਕੜ, ਸਾਹਿਤ ਵਧਵਾ, ਆਸ਼ੂ, ਨੀਰਜ ਸਚਦੇਵਾ, ਹਨੀਸ਼, ਰਿੰਕੂ, ਹਨੀ ਢੀਂਗਰਾ, ਰੋਹਿਤ, ਕਰਨ, ਰਾਹੁਲ ਸੋਨੀ, ਅਜੈ ਖੋਸਲਾ, ਸੁਮਿਤ ਨੇ ਭੂਮਿਕਾ ਨਿਭਾਈ ਹੈ।