ਖੇਤਰੀ ਪ੍ਰਤੀਨਿਧ
ਅੰਮ੍ਰਿਤਸਰ, 20 ਅਕਤੂਬਰ
ਮੇਅਰ ਕਰਮਜੀਤ ਸਿੰਘ ਅਤੇ ਕਮਿਸ਼ਨਰ ਕੁਮਾਰ ਸੌਰਭ ਰਾਜ ਵੱਲੋਂ ਪੰਜਾਬ ਵਾਟਰ ਟੈਰਿਫ ਪਾਲਸੀ ਲਾਗੂ ਕਰਨ ਲਈ ਬਣਾਈ ਗਈ ਕਮੇਟੀ ਦੇ ਮੈਂਬਰਾਂ ਨਾਲ ਮੀਟਿੰਗ ਕੀਤੀ ਗਈ।
ਇਸ ਮੀਟਿੰਗ ਵਿੱਚ ਸੀਨੀਅਰ ਡਿਪਟੀ ਮੇਅਰ ਰਮਨ ਬਖ਼ਸ਼ੀ, ਡਿਪਟੀ ਮੇਅਰ ਯੂਨਸ ਕੁਮਾਰ, ਸਬ-ਕਮੇਟੀਆਂ ਦੇ ਚੇਅਰਮੈਨ ਅਸ਼ਵਨੀ ਕਾਲੇਸ਼ਾਹ, ਮਹੇਸ਼ ਖੰਨਾ, ਸੁਖਦੇਵ ਸਿੰਘ ਚਾਹਲ, ਦਲਬੀਰ ਸਿੰਘ ਮੰਮਣਕੇ, ਨਿਗਰਾਨ ਇੰਜ. ਸਤਿੰਦਰ ਕੁਮਾਰ, ਕਾਰਜਕਾਰੀ ਇੰਜ. ਲਤਾ ਚੌਹਾਨ ਆਦਿ ਹਾਜ਼ਰ ਸਨ।
ਮੇਅਰ ਕਰਮਜੀਤ ਸਿੰਘ ਰਿੰਟੂ ਨੇ ਆਖਿਆ ਹੈ ਕਿ ਪੰਜਾਬ ਵਾਟਰ ਟੈਰਿਫ ਪਾਲਸੀ ਅਧੀਨ ਇਕ ਵਾਟਰ ਯੂਟਿਲਟੀ ਕੰਪਨੀ ਦਾ ਗਠਨ ਕੀਤਾ ਜਾਣਾ ਹੈ, ਜਿਸ ਵਾਸਤੇ ਅੱਜ ਉਕਤ ਮੀਟਿੰਗ ਵਿੱਚ ਵਿਚਾਰ-ਵਟਾਂਦਰਾ ਕੀਤਾ ਗਿਆ ਅਤੇ ਇਨ੍ਹਾਂ ਮੈਂਬਰਾਂ ਵੱਲੋਂ ਆਪੋ ਆਪਣੇ ਵਿਚਾਰ ਪੇਸ਼ ਕਰਦਿਆਂ ਸੁਝਾਅ ਦਿੱਤੇ ਗਏ। ਇਨ੍ਹਾਂ ਸੁਝਾਵਾਂ ਅਤੇ ਕੀਤੇ ਗਏ ਫ਼ੈਸਲੇ ਅਨੁਸਾਰ ਨੀਤੀ ਤਿਆਰ ਕੀਤੀ ਜਾਵੇਗੀ ਅਤੇ ਕਰਕੇ ਵਾਟਰ ਟੈਰਿਫ ਪਾਲਸੀ ਅਨੁਸਾਰ ਮੁੜ ਵਿਚਾਰ-ਵਟਾਂਦਰੇ ਲਈ ਜਲਦੀ ਹੀ ਮੀਟਿੰਗ ਕੀਤੀ ਜਾਵੇਗੀ।