ਐੱਨਪੀ ਧਵਨ
ਪਠਾਨਕੋਟ, 17 ਨਵੰਬਰ
ਕੌਂਸਲ ਆਫ ਡਿਪਲੋਮਾ ਇੰਜੀਨੀਅਰਜ਼ ਐਸੋਸੀਏਸ਼ਨ ਵੱਲੋਂ ਅੱਜ ਤੋਂ 2 ਰੋਜ਼ਾ ਕਲਮ ਛੱਡੋ ਹੜਤਾਲ ਸ਼ੁਰੂ ਕਰਕੇ ਨਿਰਮਾਣ ਕੰਮਾਂ ਦਾ ਬਾਈਕਾਟ ਕੀਤਾ ਗਿਆ। ਰਣਜੀਤ ਸਾਗਰ ਡੈਮ ਪ੍ਰਾਜੈਕਟ ਤੇ ਕੰਮ ਕਰਦੇ ਡਿਪਲੋਮਾ ਇੰਜੀਨੀਅਰਾਂ ਨੇ ਪ੍ਰਧਾਨ ਪ੍ਰੀਤਮ ਸਿੰਘ ਦੀ ਅਗਵਾਈ ਵਿੱਚ ਸ਼ਾਹਪੁਰਕੰਡੀ ਵਿਖੇ ਮੁੱਖ ਇੰਜਨੀਅਰ ਦਫਤਰ ਬਾਹਰ ਧਰਨਾ ਦਿੱਤਾ ਅਤੇ ਨਾਅਰੇਬਾਜ਼ੀ ਕੀਤੀ। ਧਰਨੇ ਨੂੰ ਜ਼ੋਨਲ ਪ੍ਰਧਾਨ ਪ੍ਰੀਤਮ ਸਿੰਘ ਅਤੇ ਦਸ਼ਰਥ ਜਾਖੜ ਜਨਰਲ ਸਕੱਤਰ ਗੁਰਵਿੰਦਰ ਸਿੰਘ, ਐਸਡੀਓ ਰਾਜੇਸ਼ ਬੱਗਾ, ਐਸਡੀਓ ਹਰਭਜਨ ਸਿੰਘ ਸੈਣੀ, ਦਸ਼ਰਥ ਜਾਖੜ, ਹਰੀਸ਼ ਸ਼ਰਮਾ, ਅਸ਼ੋਕ ਵਰਮਾ, ਬਲਦੇਵ ਸਿੰਘ ਬਾਜਵਾ, ਸਾਹਿਲ ਪਠਾਨੀਆ, ਤੇਜਿੰਦਰ ਸਿੰਘ, ਅਸ਼ੋਕ ਕੁਮਾਰ ਆਦਿ ਨੇ ਸੰਬੋਧਨ ਕੀਤਾ।
ਅੰਮ੍ਰਿਤਸਰ(ਖੇਤਰੀ ਪ੍ਰਤੀਨਿਧ): ਕੌਂਸਲ ਆਫ ਡਿਪਲੋਮਾ ਇੰਜੀਨੀਅਰ ਜ਼ੋਨ ਅੰਮ੍ਰਿਤਸਰ ਨੇ ਇੰਜੀਨੀਅਰ ਅਸ਼ਵਨੀ ਕੁਮਾਰ ਦੀ ਪ੍ਰਧਾਨਗੀ ਹੇਠ ਕੌਂਸਲ ਦੀ 17 ਤੇ 18 ਨਵੰਬਰ ਨੂੰ ਧਰਨੇ ਅਤੇ ਕਲਮ ਛੋੜ ਹੜਤਾਲ ਦੀ ਕਾਲ ਨੂੰ ਮੁੱਖ ਰੱਖਦਿਆਂ ਅੱਜ ਕੰਪਲੈਕਸ ਵਿਖੇ ਪੰਜਾਬ ਸਰਕਾਰ ਖਿਲਾਫ਼ ਧਰਨੇ ਦੀ ਸ਼਼ੁਰੂਆਤ ਕੀਤੀ ਜਿਸ ਵਿੱਚ ਅੰਮ੍ਰਿਤਸਰ ਅਤੇ ਤਰਨ ਤਾਰਨ ਤੋਂ ਇੰਜੀਨੀਅਰ ਸਾਥੀ ਸ਼ਾਮਲ ਹੋਏ।ਕੌਂਸਲ ਆਫ ਡਿਪਲੋਮਾ ਇੰਜਨੀਅਰਜ਼ ਪੰਜਾਬ ਦੇ ਚੇਅਰਮੈਨ ਇੰਜੀਨੀਅਰ ਸੁਖਮਿੰਦਰ ਸਿੰਘ ਲਵਲੀ ਧਰਨੇ ਵਿੱਚ ਵਿਸ਼ੇਸ਼ ‘ਤੌਰ ‘ਤੇ ਸ਼ਾਮਲ ਹੋਏ।