ਜਸਬੀਰ ਸਿੰਘ ਸੱਗੂ
ਅੰਮ੍ਰਿਤਸਰ, 15 ਜੁਲਾਈ
ਆਮ ਆਦਮੀ ਪਾਰਟੀ ਦੀ ਆਗੂ ਅਨਮੋਲ ਗਗਨ ਮਾਨ ਵਲੋਂ ਭਾਰਤੀ ਸੰਵਿਧਾਨ ਖ਼ਿਲਾਫ਼ ਅਪਸ਼ਬਦਾਂ ਕਾਰਨ ਅੱਜ ਹਲਕਾ ਦੱਖਣੀ ਵਿਖੇ ਸ਼੍ਰੋਮਣੀ ਅਕਾਲੀ ਦਲ-ਬਹੁਜਨ ਸਮਾਜ ਪਾਰਟੀ ਦੇ ਵਰਕਰਾਂ ਵਲੋਂ ਸੁਲਤਾਵਿੰਡ ਗੇਟ ਵਿਖੇ ਪੁਤਲਾ ਫੂਕ ਕੇ ਪ੍ਰਦਰਸ਼ਨ ਕੀਤਾ ਗਿਆ। ਸ਼਼੍ਰੋਮਣੀ ਅਕਾਲੀ ਦਲ ਬਾਦਲ ਹਲਕਾ ਦੱਖਣੀ ਦੇ ਇੰਚਾਰਜ ਤਲਬੀਰ ਸਿੰਘ ਗਿੱਲ ਅਤੇ ਸੁਰਜੀਤ ਸਿੰਘ ਭੈਲ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੇ ਮੁੱਖੀ ਅਰਵਿੰਦ ਕੇਜ਼ਰੀਵਾਲ ਅਕਸਰ ਪੰਜਾਬ ਨੂੰ ਨੁਕਸਾਨ ਪਹੁੰਚਾਉਣ ਅਤੇ ਬਦਨਾਮ ਕਰਨ ਲਈ ਕੋਝੀਆਂ ਚਾਲਾਂ ਚੱਲਦੇ ਰਹੇ ਹਨ।ਹੁਣ ਉਨਾਂ ਦੀ ਪਾਰਟੀ ਨੇਤਾ ਅਨਮੋਲ ਗਗਨ ਨੇ ਭਾਰਤ ਦੇ ਸੰਵਿਧਾਨ ਬਾਰੇ ਗ਼ਲਤ ਸ਼ਬਦਵਾਲੀ ਦੀ ਵਰਤੋਂ ਕਰਕੇ ਸੰਵਿਧਾਨ ‘ਚ ਆਰਟੀਕਲ 51ਏ ਤਹਿਤ ਦਰਜ ਦੇਸ਼ ਦੇ ਨਾਗਰਿਕਾਂ ਦੇ ਮੁੱਢਲੇ ਫਰਜ਼ਾਂ ਦੀ ਉਲੰਘਣਾ ਕੀਤੀ ਹੈ। ਉਸ ਖ਼ਿਲਾਫ਼ ਕੇਸ ਦਰਜ ਹੋਣਾ ਚਾਹੀਦਾ ਹੈ।ਇਸ ਮੌਕੇ ਸੁਰਜੀਤ ਸਿੰਘ ਭੋਲਾ ਇੰਚਾਰਜ ਬਸਪਾ ਅੰਮ੍ਰਿਤਸਰ, ਗੁਰਪ੍ਰਤਾਪ ਸਿੰਘ ਟਿੱਕਾ ਸ਼ਹਿਰੀ ਪ੍ਰਧਾਨ, ਪੂਰਨ ਸਿੰਘ ਮੱਤੇਵਾਲ, ਅਵਤਾਰ ਸਿੰਘ ਟਰੱਕਾਂ ਵਾਲੇ, ਸੁਰਿੰਦਰ ਸਿੰਘ ਸੁਲਤਾਨਵਿੰਡ, ਰਵੇਲ ਸਿੰਘ ਭੁੱਲਰ, ਗੁਰਮੀਤ ਸਿੰਘ ਸੁਰਸਿੰਘ, ਦਲਜੀਤ ਸਿੰਘ ਚਾਹਲ, ਪਵਨ ਗਿੱਲ, ਇੰਦਰਜੀਤ ਸਿੰਘ ਪੰਡੋਰੀ, ਸਾਬਕਾ ਕੌਂਲਸਰ ਤੇ ਬਸਪਾ ਆਗੂ ਤਰਸੇਮ ਭੋਲ਼ਾ, ਜਿਲਾ ਪ੍ਰਧਾਨ ਰਣਬੀਰ ਸਿੰਘ ਰਾਣਾ, ਜਿਲ੍ਹਾ ਇੰਚਾਰਜ ਜਤਿੰਦਰ ਸਿੰਘ ਕੰਡਾ, ਮੀਤ ਪ੍ਰਧਾਨ ਡਾ. ਸੂਰਜ ਦੀਪ ਸਿੰਘ, ਬਲਵਿੰਦਰ ਕੌਰ, ਦਰਸ਼ਨਾ ਕੌਰ ਹਾਜ਼ਰ ਸਨ।
ਜੰਡਿਆਲਾ ਗੁਰੂ(ਸਿਮਰਤ ਪਾਲ ਸਿੰਘ ਬੇਦੀ): ਅੱਜ ਲੋਕਲ ਬੱਸ ਸਟੈਂਡ ‘ਤੇ ਸ਼੍ਰੋਮਣੀ ਅਕਾਲੀ ਦਲ ਬਾਦਲ ਅਤੇ ਬਹੁਜਨ ਸਮਾਜ ਪਾਰਟੀ ਵੱਲੋਂ ਸਾਂਝੇ ਤੌਰ ‘ਤੇ ਆਪ ਨੇਤਾ ਅਨਮੋਲ ਗਗਨ ਮਾਨ ਦਾ ਪੁਤਲਾ ਹਲਕਾ ਇੰਚਾਰਜ ਅਤੇ ਸਾਬਕਾ ਵਿਧਾਇਕ ਮਲਕੀਤ ਸਿੰਘ ਏਆਰ ਅਤੇ ਬਸਪਾ ਦੇ ਇੰਚਾਰਜ ਕੁਲਵੰਤ ਸਿੰਘ ਮੱਲੀਆਂ ਦੀ ਅਗਵਾਈ ਹੇਠ ਫੂਕਿਆ ਗਿਆ। ਇਸ ਮੌਕੇ ਯੂਥ ਅਕਾਲੀ ਦਲ ਪੰਜਾਬ ਦੇ ਜਨਰਲ ਸਕੱਤਰ ਸਨੀ ਸ਼ਰਮਾ, ਸੰਤ ਸਰੂਪ ਸਿੰਘ, ਵਾਰਡ ਨੰਬਰ ਪੰਜ ਤੋਂ ਰਾਕੇਸ਼ ਕੁਮਾਰ ਗੋਲਡੀ, ਗਿਰੀਸ਼ ਮਿਗਲਾਨੀ, ਸਿਕੰਦਰ ਸਿੰਘ ਚੌਧਰੀ, ਵਿਵੇਕ ਸ਼ਰਮਾ, ਨਿਰਮਲ ਸਿੰਘ ਨਿੰਮਾ, ਵਿੱਕੀ ਸ਼ਰਮਾ ਅਤੇ ਹੋਰ ਵਰਕਰ ਮੌਜੂਦ ਸਨ।