ਟ੍ਰਿਬਿਊਨ ਨਿਊਜ਼ ਸਰਵਿਸ
ਅੰਮ੍ਰਿਤਸਰ, 12 ਮਈ
ਇੱਥੇ ਸਕੱਤਰੀ ਬਾਗ ਵਿੱਚ ਦੋ ਮੰਗਤਿਆਂ ਵਿਚਾਲੇ ਭੀਖ਼ ਦੀ ਰਾਸ਼ੀ ਵੰਡਣ ਕਾਰਨ ਹੋਏ ਝਗੜੇ ਦੌਰਾਨ ਇੱਕ ਦੀ ਮੌਤ ਹੋ ਗਈ ਹੈ। ਮ੍ਰਿਤਕ ਦੀ ਸ਼ਨਾਖਤ ਮਨੂੰ ਵਾਸੀ ਜਲੰਧਰ ਵਜੋਂ ਹੋਈ ਹੈ। ਪੁਲੀਸ ਨੇ ਥਾਣਾ ਸੀ ਡਿਵੀਜਨ ਵਿਖੇ ਜੈਸ਼ ਉਰਫ ਦਰਸ਼ਨ ਅਨਿਲ ਚੌਧਰੀ ਉਰਫ ਜੈ ਕਾਂਮਲੇ ਵਾਸੀ ਨਾਸਿਕ ਖਿਲਾਫ਼ ਕਤਲ ਕੇਸ ਦਰਜ ਕੀਤਾ ਹੈ ਅਤੇ ਉਸਨੂੰ ਗ੍ਰਿਫ਼ਤਾਰ ਕਰ ਲਿਆ ਹੈ। ਇਸ ਮਾਮਲੇ ਵਿਚ ਸ਼ੰਕਰਦਾਸ ਨਾਂ ਦੇ ਵਿਅਕਤੀ ਵੱਲੋਂ ਸ਼ਿਕਾਇਤ ਦਰਜ ਕਰਵਾਈ ਗਈ ਹੈ। ਆਏ। ਇਨ੍ਹਾਂ ਵਿੱਚੋਂ ਇੱਕ ਮਨੂੰ ਅਤੇ ਦੂਜਾ ਜੇ ਕਾਮਲੇ ਸੀ। ਝਗੜੇ ਦੌਰਾਨ ਕਾਮਲੇ ਨੇ ਮਨੂੰ ਦੀ ਗਰਦਨ ’ਤੇ ਤੇਜਧਾਰ ਹਥਿਆਰ ਨਾਲ ਵਾਰ ਕੀਤਾ ਗਿਆ, ਜਿਸ ਕਾਰਨ ਉਸ ਦੀ ਮੌਤ ਹੋ ਗਈ।