ਅੰਮ੍ਰਿਤਸਰ (ਟ੍ਰਿਬਿਊਨ ਨਿਊਜ਼ ਸਰਵਿਸ) ਇਥੇ ਬਟਾਲਾ ਰੋਡ ’ਤੇ ਮੁਸਤਫਾਬਾਦ ਇਲਾਕੇ ਵਿੱਚ ਇਕ ਵਿਅਕਤੀ ਦੀ ਲਾਸ਼ ਮਿਲੀ ਹੈ , ਜਿਸ ਦੀ ਭੇਤਭਰੀ ਹਾਲਤ ਵਿੱਚ ਮੌਤ ਹੋਈ ਹੈ। ਇਸ ਦੀ ਸ਼ਨਾਖਤ ਹਰਨਾਮ ਸਿੰਘ ਵਜੋਂ ਹੋਈ ਹੈ ਜੋ ਇੱਥੇ ਇਕ ਟੈਕਸਟਾਈਲ ਫੈਕਟਰੀ ’ਚ ਕੰਮ ਕਰਦਾ ਸੀ ਤੇ ਲਗਪਗ ਇਕ ਸਾਲ ਪਹਿਲਾਂ ਉਸਦਾ ਵਿਆਹ ਹੋਇਆ ਸੀ। ਐਤਵਾਰ ਨੂੰ ਉਹ ਆਪਣੇ ਮਿੱਤਰ ਦੇ ਨਾਲ ਘਰੋਂ ਗਿਆ ਸੀ ਤੇ ਵਾਪਸ ਨਹੀਂ ਪਰਤਿਆ। ਘਰਦਿਆਂ ਨੇ ਉਸ ਦੀ ਭਾਲ ਕੀਤੀ ਤੇ ਅੱਜ ਸਵੇਰੇ ਉਸ ਦੀ ਲਾਸ਼ ਇੱਥੇ ਸੀਮਿੰਟ ਡੰਪ ਦੇ ਕੋਲੋਂ ਮਿਲੀ ਹੈ।