ਅੰਮਿ੍ਰਤਸਰ (ਟ੍ਰਿਬਿਊਨ ਨਿਊਜ਼ ਸਰਵਿਸ): ਕੋਟ ਖਾਲਸਾ ਦੇ ਗੁਰੂ ਨਾਨਕਪੁਰਾ ਇਲਾਕੇ ਵਿਚ ਬੀਤੀ ਦੇਰ ਰਾਤ ਉਸ ਵੇਲੇ ਤਣਾਅ ਵਾਲਾ ਮਾਹੌਲ ਬਣ ਗਿਆ ਜਦੋਂ ਕੁਝ ਹਥਿਆਰਬੰਦ ਵਿਅਕਤੀਆਂ ਨੇ ਇਕ ਡੇਅਰੀ ਮਾਲਕ ਅਵਤਾਰ ਸਿੰਘ ’ਤੇ ਹਮਲਾ ਕੀਤਾ। ਇਹ ਵਿਅਕਤੀ ਭੱਜ ਕੇ ਦੁਕਾਨ ਅੰਦਰ ਚਲਾ ਗਿਆ ਅਤੇ ਸ਼ਟਰ ਸੁੱਟ ਲਿਆ। ਇਸ ਦੌਰਾਨ ਹਮਲਾਵਰਾਂ ਨੇ ਤੇਜ਼ਧਾਰ ਹਥਿਆਰਾਂ ਨਾਲ ਸ਼ਟਰ ਨੂੰ ਤੋੜਨ ਦਾ ਯਤਨ ਕੀਤਾ ਅਤੇ ਗੋਲੀ ਵੀ ਚਲਾਈ। ਪੁਲੀਸ ਨੇ ਇਸ ਮਾਮਲੇ ਨੂੰ ਪੁਰਾਣੀ ਰੰਜਿਸ਼ ਦਾ ਸਿੱਟਾ ਦੱਸਿਆ ਹੈ। ਪੁਲੀਸ ਨੇ ਇਸ ਮਾਮਲੇ ਵਿਚ ਰਾਜੂ ਅਤੇ ਦਾਨਿਸ਼ ਸਮੇਤ ਦਰਜਨ ਤੋਂ ਵੱਧ ਹੋਰ ਅਣਪਛਾਤੇ ਵਿਅਕਤੀਆਂ ਖਿਲਾਫ ਕੇਸ ਦਰਜ ਕੀਤਾ ਹੈ।