ਅੰਮ੍ਰਿਤਸਰ: ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਜਲੰਧਰ ਵਿੱਚ ਪਹਿਲੀ ਤੋਂ ਪੰਜ ਜੁਲਾਈ ਤੱਕ ਹੋਈ ਅੰਤਰਰਾਜੀ ਵਾਕੋ ਇੰਡੀਆ ਨੈਸ਼ਨਲ ਕਿੱਕ ਬਾਕਸਿੰਗ ਵਿੱਚ ਬੀਬੀਕੇ ਡੀਏਵੀ ਕਾਲਜ ਫਾਰ ਵਿਮੈਨ ਅੰਮ੍ਰਿਤਸਰ ਦੀ ਵਿਦਿਆਰਥਣ ਰੇਨੂੰ ਨੇ ਸੋਨ ਤੇ ਕਾਂਸੀ ਦੇ ਤਗ਼ਮੇ ਜਿੱਤੇ। ਰੇਨੂੰ ਦੇ ਪਿਤਾ ਏਐੱਸਆਈ ਮੁਖਤਾਰ ਮਸੀਹ ਜੋ ਕਮਿਸ਼ਨਰੇਟ ਪੁਲੀਸ ਅੰਮ੍ਰਿਤਸਰ ਵਿੱਚ ਡਿਊਟੀ ਨਿਭਾਅ ਰਹੇ ਹਨ, ਦਾ ਕਹਿਣਾ ਹੈ ਕਿ ਰੇਨੂੰ ਦਾ ਬਚਪਨ ਤੋਂ ਹੀ ਖੇਡਾਂ ਵੱਲ ਰੁਝਾਨ ਰਿਹਾ ਹੈ। ਉਨ੍ਹਾਂ ਕਿਹਾ ਕਿ ਪਿਛਲੇ ਸਾਲ ਵੀ ਚੇਨੱਈ ਵਿੱਚ ਹੋਈ ਨੈਸ਼ਨਲ ਚੈਪਿਅਨਸ਼ਿਪ ਵਿੱਚ ਵੀ ਉਸ ਨੇ ਕਾਂਸੀ ਦਾ ਤਗ਼ਮਾ ਜਿੱਤਿਆ ਸੀ। -ਖੇਤਰੀ ਪ੍ਰਤੀਨਿਧ