ਕੋਵਿਡ-19: ਅੰਮ੍ਰਿਤਸਰ ਵਿੱਚ ਦੋ ਮੌਤਾਂ, 59 ਨਵੇਂ ਕੇਸ

ਭੁੱਚੋ ਮੰਡੀ ਵਿੱਚ 8 ਨਵੇਂ ਕੇਸ ਸਾਹਮਣੇ ਆਏ

ਕੋਵਿਡ-19: ਅੰਮ੍ਰਿਤਸਰ ਵਿੱਚ ਦੋ ਮੌਤਾਂ, 59 ਨਵੇਂ ਕੇਸ

ਟ੍ਰਿਬਿਊਨ ਨਿਊਜ਼ ਸਰਵਿਸ

ਅੰਮ੍ਰਿਤਸਰ, 7 ਅਗਸਤ

ਜ਼ਿਲ੍ਹੇ ਵਿੱਚ ਅੱਜ ਦੋ ਕਰੋਨਾ ਪੀੜਤ ਵਿਅਕਤੀਆਂ ਦੀ ਮੌਤ ਹੋ ਗਈ। ਇਨ੍ਹਾਂ ਮੌਤਾਂ ਨਾਲ ਮ੍ਰਿਤਕਾਂ ਦੀ ਗਿਣਤੀ ਵਧ ਕੇ 90 ਹੋ ਗਈ ਹੈ। ਉਧਰ ਜ਼ਿਲ੍ਹੇ ਵਿੱਚ ਅੱਜ ਕਰੋਨਾਂ ਦੇ 59 ਨਵੇਂ ਕੇਸ ਸਾਹਮਣੇ ਆਏ ਹਨ। ਸਿਹਤ ਵਿਭਾਗ ਤੋਂ ਮਿਲੇ ਵੇਰਵਿਆਂ ਮੁਤਾਬਕ ਕਰੋਨਾ ਕਾਰਨ ਅੱਜ 80 ਵਰ੍ਹਿਆਂ ਦੀ ਚਰਨ ਕੌਰ ਦੀ ਮੌਤ ਹੋਈ ਹੈ। ਉਹ ਵੇਰਕਾ ਦੇ ਕੱਲੂਵਾਲਾ ਖੂਹ ਦੀ ਰਹਿਣ ਵਾਲੀ ਸੀ ਅਤੇ ਗੁਰੂ ਨਾਨਕ ਦੇਵ ਹਸਪਤਾਲ ਵਿੱਚ ਜ਼ੇਰੇ ਇਲਾਜ ਸੀ। ਉਹ ਸ਼ੂਗਰ ਅਤੇ ਹਾਈਪਰਟੈਂਸ਼ਨ ਤੋਂ ਪੀੜਤ ਸੀ। ਇਸ ਤੋਂ ਇਲਾਵਾ 25 ਵਰ੍ਹਿਆਂ ਦੇ ਰਿੰਕੂ ਵਾਸੀ ਜੱਜ ਨਗਰ ਦੀ ਮੌਤ ਹੋਈ ਹੈ। ਉਹ ਵੀ ਗੁਰੂ ਨਾਨਕ ਦੇਵ ਹਸਪਤਾਲ ਵਿਚ ਜ਼ੇਰੇ ਇਲਾਜ ਸੀ ਅਤੇ ਉਹ ਸਾਹ ਦੀ ਸਮੱਸਿਆ ਤੋਂ ਪੀੜਤ ਸੀ। ਨਵੇਂ ਕੇਸਾਂ ਨੂੰ ਮਿਲਾ ਕੇ ਜ਼ਿਲ੍ਹੇ ਵਿੱਚ ਕੁਲ ਕਰੋਨਾ ਪੀੜਤਾਂ ਦੀ ਗਿਣਤੀ ਵਧ ਕੇ 2195 ਹੋ ਗਈ ਹੈ, ਜਿਨ੍ਹਾਂ ਵਿਚੋਂ 1647 ਠੀਕ ਹੋ ਚੁੱਕੇ ਹਨ ਅਤੇ 458 ਜ਼ੇਰੇ ਇਲਾਜ ਹਨ।

ਭੁੱਚੋ ਮੰਡੀ (ਪਵਨ ਗੋਇਲ): ਇਲਾਕੇ ਵਿੱਚ ਕਰੋਨਾ ਕੇਸਾਂ ਦੀ ਗਿਣਤੀ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ। ਸਿਹਤ ਵਿਭਾਗ ਅਨੁਸਾਰ ਇਲਾਕੇ ਵਿੱਚ ਅੱਜ 8 ਨਵੇਂ ਕੇਸ ਆਏ ਹਨ। ਇਨ੍ਹਾਂ ਵਿੱਚ ਸਥਾਨਕ ਵਾਰਡ ਨੰਬਰ 5 ਦੇ ਇੱਕ ਬੱਚੇ ਸਣੇ ਇੱਕ ਪਰਿਵਾਰ ਦੇ 5 ਮੈਂਬਰ ਸ਼ਾਮਲ ਹਨ ਅਤੇ ਤਿੰਨ ਕੇਸ ਆਦੇਸ਼ ਹਸਪਤਾਲ ਵਿੱਚ ਪਾਜ਼ੇਜਿਵ ਆਏ ਹਨ। ਆਦੇਸ਼ ਹਸਪਤਾਲ ਦਾ ਇੱਕ ਕਰੋਨਾ ਪੀੜਤ ਭੁੱਚੋ ਮੰਡੀ ਦਾ ਵਸਨੀਕ ਹੈ। ਇਕੱਲੇ ਭੁੱਚੋ ਮੰਡੀ ਵਿੱਚ ਹੁਣ ਕਰੋਨਾ ਪੀੜਤਾਂ ਦੀ ਗਿਣਤੀ ਵਧ ਕੇ 27 ਹੋ ਗਈ ਹੈ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All