ਕਰੋਨਾ: 2 ਮੌਤਾਂ ਅਤੇ 12 ਹੋਰ ਨਵੇਂ ਮਰੀਜ਼ ਆਏ

ਕਰੋਨਾ: 2 ਮੌਤਾਂ ਅਤੇ 12 ਹੋਰ ਨਵੇਂ ਮਰੀਜ਼ ਆਏ

ਅੰਮ੍ਰਿਤਸਰ ਦੇ ਛੇਹਰਟਾ ਇਲਾਕੇ ਵਿੱਚ ਸਿਹਤ ਵਿਭਾਗ ਦੇ ਮੁਲਾਜ਼ਮ ਸੈਂਪਲ ਲੈਂਦੇ ਹੋਏ। -ਫੋਟੋ:ਵਿਸ਼ਾਲ ਕੁਮਾਰ

ਟ੍ਰਿਬਿਊਨ ਨਿਊਜ਼ ਸਰਵਿਸ
ਅੰਮ੍ਰਿਤਸਰ, 30 ਜੂਨ

ਕਰੋਨਾ ਕਾਰਨ ਅੱਜ ਦੋ ਹੋਰ ਮਰੀਜ਼ਾਂ ਦੀ ਮੌਤ ਹੋ ਗਈ ਹੈ ,ਜਿਸ ਕਾਰਨ ਜਿਲ੍ਹੇ ਵਿੱਚ ਮੌਤਾਂ ਦਾ ਅਕੰੜਾ ਵੱਧ ਕੇ 43 ਹੋ ਗਿਆ ਹੈ । ਇਸ ਦੌਰਾਨ ਅੱਜ 12 ਹੋਰ ਕਰੋਨਾ ਦੇ ਨਵੇਂ ਮਰੀਜ਼ ਆ ਗਏ ਹਨ ।ਸਿਹਤ ਵਿਭਾਗ ਵੱਲੋਂ ਦਿੱਤੀ ਜਾਣਕਾਰੀ ਅਨੁਸਾਰ ਅੱਜ 60 ਵਰ੍ਹਿਆਂ ਦੇ ਨਿਰਦੋਸ਼ ਕੁਮਾਰ ਵਾਸੀ ਫ੍ਰੈਂਡਜ਼ ਕਲੋਨੀ ਅਤੇ 78 ਵਰ੍ਹਿਆਂ ਦੇ ਮਦਨ ਮੋਹਨ ਸੇਠ ਵਾਸੀ ਗੇਟ ਖਜ਼ਾਨਾ ਦੀ ਮੌਤ ਹੋਈ ਹੈ । 12 ਨਵੇਂ ਕਰੋਨਾ ਕੇਸਾਂ ਵਿਚ 10 ਆਈਐਲਆਈ ਮਾਮਲੇ ਹਨ ,ਜਿਨਾਂ ਦਾ ਨਾ ਕਿਸੇ ਯਾਤਰਾ ਅਤੇ ਨਾ ਹੀ ਕਿਸੇ ਕਰੋਨਾ ਪਾਜ਼ੇਟਿਵ ਮਰੀਜ਼ ਨਾਲ ਸਬੰਧ ਹੈ। ਇਸ ਵੇਲੇ 114 ਜ਼ੇਰੇ ਇਲਾਜ ਅਤੇ 50 ਮਰੀਜ਼ ਘਰਾਂ ਵਿਚ ਇਕਾਂਤਵਾਸ ਕੀਤੇ ਹੋਏ ਹਨ

ਹੁਸ਼ਿਆਰਪੁਰ, (ਪੱਤਰ ਪ੍ਰੇਰਕ) ਜ਼ਿਲ੍ਹਾ ਹੁਸ਼ਿਆਰਪੁਰ ’ਚ ਅੱਜ ਤਿੰਨ ਹੋਰ ਨਵੇਂ ਕਰੋਨਾ ਪਾਜ਼ੇਟਿਵ ਮਰੀਜ਼ਾਂ ਦੀ ਪੁਸ਼ਟੀ ਹੋਣ ਨਾਲ ਹੁਣ ਜ਼ਿਲ੍ਹੇ ’ਚ ਪਾਜ਼ੇਟਿਵ ਮਰੀਜ਼ਾਂ ਦੀ ਗਿਣਤੀ 182 ਹੋ ਗਈ ਹੈ। ਸਿਵਲ ਸਰਜਨ ਡਾ. ਜਸਬੀਰ ਸਿੰਘ ਨੇ ਦੱਸਿਆ ਕਿ ਅੱਜ ਲੈਬਾਰਟਰੀ ਤੋਂ 138 ਕੋਵਿਡ-19 ਨਮੂਨਿਆਂ ਦੀ ਰਿਪੋਰਟ ਪ੍ਰਾਪਤ ਹੋਈ ਜਿਨ੍ਹਾਂ ਵਿੱਚੋਂ ਤਿੰਨ ਪਾਜ਼ੇਟਿਵ ਪਾਏ ਗਏ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All