ਖੇਤਰੀ ਪ੍ਰਤੀਨਿਧ
ਅੰਮ੍ਰਿਤਸਰ, 15 ਫਰਵਰੀ
ਇਥੇ ਅਕਾਲੀ-ਬਸਪਾ ਗੱਠਜੋੜ ਦੇ ਸਾਂਝੇ ਉਮੀਦਵਾਰ ਤਲਬੀਰ ਸਿੰਘ ਗਿੱਲ ਸਥਾਨਕ ਵਾਰਡ ਵਾਰਡ ਨੰਬਰ-40 ਵਿੱਚ ਕਰਵਾਈ ਗਈ ਭਰਵੀਂ ਚੋਣ ਮੀਟਿੰਗ ਨੂੰ ਸੰਬੋਧਨ ਕੀਤਾ। ਉਨ੍ਹਾਂ ਕਿਹਾ ਕਿ ਆਪਣੇ 5 ਸਾਲਾ ਕਾਰਜਕਾਲ ਦੌਰਾਨ ਕਾਂਗਰਸੀ ਵਿਧਾਇਕ ਨੇ ਹਲਕੇ ਨੂੰ ਹਮੇਸ਼ਾ ਹੀ ਨਜ਼ਰਅੰਦਾਜ਼ ਕੀਤਾ ਹੈ, ਜਿਸ ਦੀ ਸਭ ਤੋਂ ਵੱਡੀ ਮਿਸਾਲ ਭਗਤਾਂ ਵਾਲਾ ਕੂੜਾ ਡੰਪ ਅਤੇ ਟੁੱਟੀਆਂ ਸੜਕਾਂ ਤੋਂ ਪ੍ਰਤੱਖ ਹੈ। ਜਿਸ ਤੋਂ ਲੋਕਾਂ ਨੂੰ ਨਿਜ਼ਾਤ ਦਿਵਾਉਣਾ ਉਨ੍ਹਾਂ ਦੀ ਪਹਿਲਕਦਮੀ ਰਹੇਗੀ।
ਵਾਰਡ ਵਾਸੀਆਂ ਵਲੋਂ ਤਲਬੀਰ ਗਿੱਲ ਨੂੰ ਸਿਰੋਪਾਓ ਅਤੇ ਕ੍ਰਿਪਾਨ ਭੇਟ ਕਰਕੇ ਸਨਮਾਨਿਤ ਵੀ ਕੀਤਾ ਗਿਆ। ਇਸ ਮੌਕੇ ਅਜਾਇਬ ਸਿੰਘ ਸਰਪੰਚ, ਸ਼ੇਰੂ ਹਿਟਲਰ, ਸਤਿੰਦਰਜੀਤ ਸਿੰਘ ਜੋਨੀ, ਗੁਰਜੀਤ ਸਿੰਘ ਭੁੱਲਰ, ਭੁਪਿੰਦਰ ਸਿੰਘ ਬਿੱਟੂ ਕੇਬਲ ਵਾਲੇ, ਸ਼੍ਰੋਮਣੀ ਕਮੇਟੀ ਮੈਂਬਰ ਰਜਿੰਦਰ ਸਿੰਘ ਮਹਿਤਾ, ਦਲਜੀਤ ਸਿੰਘ ਚਾਹਲ, ਰਵੇਲ ਸਿੰਘ ਭੁੱਲਰ, ਕੁਲਦੀਪ ਸਿੰਘ ਪੰਡੋਰੀ, ਗੁਰਚਰਨ ਸਿੰਘ ਸੰਧੂ, ਹਰਬੰਸ ਸਿੰਘ ਪ੍ਰਿੰਸੀਪਲ, ਸਰਵ ਭੁੱਲਰ, ਜਗਪ੍ਰੀਤ ਸਿੰਘ ਸ਼ੈਪੀ ਆਦਿ ਹਾਜ਼ਰ ਸਨ।