ਅੰਮ੍ਰਿਤਸਰ: ਕੇਂਦਰੀ ਸੂਚਨਾ ਤੇ ਪ੍ਰਸਾਰਣ ਮੰਤਰਾਲੇ ਦੇ ਕੇਂਦਰੀ ਸੂਚਨਾ ਬਿਊਰੋ ਵਲੋਂ ਕੌਮਾਂਤਰੀ ਯੋਗ ਦਿਵਸ ਮੌਕੇ ਯੋਗਾ ਪ੍ਰਤੀ ਜਾਗਰੂਕ ਕਰਨ ਲਈ ਚਿੱਤਰ ਮੁਕਾਬਲੇ ਕਰਵਾਏ ਗਏ। ਰੈੱਡ ਕਰਾਸ ਭਵਨ ਵਿੱਚ ਕਰਵਾਏ ਗਏ ਬੱਚਿਆਂ ਦੇ ਇਸ ਚਿੱਤਰ ਮੁਕਾਬਲੇ ਵਿੱਚ ਪਹਿਲਾ ਸਥਾਨ ਸੰਚਿਤਾ ਸ਼ਰਮਾ, ਦੂਜਾ ਦੀਆ ਭੱਲਾ ਅਤੇ ਤੀਜਾ ਸਥਾਨ ਵਿਧੀ ਅਰੋੜਾ ਨੇ ਹਾਸਲ ਕੀਤਾ, ਜਦੋਂਕਿ ਵਿਸ਼ੇਸ਼ ਬੱਚਿਆਂ ਦੀ ਸ਼੍ਰੇਣੀ ਵਿਚ ਅਨੁਸ਼ਕਾ ਸ਼ਰਮਾ ਪਹਿਲੇ, ਦਿਲਰਾਜ ਸਿੰਘ ਦੂਜੇ ਅਤੇ ਦੇਵਾਰਿਸ਼ੀ ਤੀਜੇ ਸਥਾਨ ’ਤੇ ਰਹੇ। ਇਸ ਮੌਕੇ ਸੂਚਨਾ ਤੇ ਪ੍ਰਸਾਰਣ ਮੰਤਰਾਲੇ ਦੇ ਐੱਫ.ਪੀ.ਓ. ਗੁਰਮੀਤ ਸਿੰਘ ਨੇ ਅਪੀਲ ਕੀਤੀ ਕਿ ਹਰ ਵਿਅਕਤੀ ਨੂੰ ਯੋਗ ਨੂੰ ਆਪਣੇ ਜੀਵਨ ਦਾ ਹਿੱਸਾ ਬਣਾਉਣਾ ਚਾਹੀਦਾ ਹੈ। ਰੈੱਡ ਕਰਾਸ ਅੰਮ੍ਰਿਤਸਰ ਦੇ ਸਕੱਤਰ ਤੇਜਿੰਦਰ ਸਿੰਘ ਰਾਜਾ ਨੇ ਜੇਤੂਆਂ ਨੂੰ ਵਧਾਈ ਦਿੱਤੀ। -ਟਨਸ