ਪੱਤਰ ਪੇ੍ਰਰਕ
ਅੰਮ੍ਰਿਤਸਰ, 15 ਮਾਰਚ
ਭਾਜਪਾ ਦੇ ਸੀਨੀਅਰ ਆਗੂ ਰਾਜਿੰਦਰ ਮੋਹਨ ਸਿੰਘ ਛੀਨਾ ਨੇ ਭਲਕੇ ਮੁੱਖ ਮੰਤਰੀ ਭਗਵੰਤ ਮਾਨ ਦੇ ਸਹੁੰ ਚੁੱਕ ਸਮਾਗਮ ਲਈ ਖਟਕੜ ਕਲਾਂ ਵਿੱਚ ਕੀਤੇ ਜਾ ਰਹੇ ਸਮਾਗਮ ਸਬੰਧੀ 150 ਏਕੜ ਤੋਂ ਵੱਧ ਪੱਕਣ ਵਾਲੀ ਕਣਕ ਵਾਹੁਣ ਦੀ ਨਿਖੇਧੀ ਕਰਦਿਆਂ ਕਿਹਾ ਕਿ ਇਹ ਸਿਧਾਂਤਾਂ ਦੇ ਵਿਰੁੱਧ ਹੈ, ਜਿਸ ਦੀ ਆਮ ਆਦਮੀ ਪਾਰਟੀ ਅਤੇ ਇਸ ਦੇ ਆਗੂ ਸਹੁੰ ਖਾਂਦੇ ਹਨ। ਉਨ੍ਹਾਂ ਇਸ ਸਮਾਗਮ ਨੂੰ ਜਨਤਾ ਦੇ ਪੈਸੇ ਦੀ ਬਰਬਾਦੀ ਅਤੇ ਸ਼ਹੀਦ ਭਗਤ ਸਿੰਘ ਦੇ ਸਿਧਾਂਤਾਂ ਦੇ ਵਿਰੁੱਧ ਦੱਸਿਆ। ਛੀਨਾ ਨੇ ਕਿਹਾ ਕਿ ਪੱਕ ਰਹੀ ਫ਼ਸਲ ਨੂੰ ਵੱਢਣਾ ਇਕ ਘੋਰ ਗੁਨਾਹ ਹੈ।