14 ਅਗਸਤ ਨੂੰ ਭਾਰਤ-ਪਾਕ ਸਰਹੱਦ ’ਤੇ ਬਾਲੀਆਂ ਜਾਣਗੀਆਂ ਮੋਮਬੱਤੀਆਂ

14 ਅਗਸਤ ਨੂੰ ਭਾਰਤ-ਪਾਕ ਸਰਹੱਦ ’ਤੇ ਬਾਲੀਆਂ ਜਾਣਗੀਆਂ ਮੋਮਬੱਤੀਆਂ

ਟ੍ਰਿਬਿਊਨ ਨਿਊਜ਼ ਸਰਵਿਸ

ਅੰਮ੍ਰਿਤਸਰ, 12 ਅਗਸਤ

ਕਰੋਨਾ ਕਾਰਨ ਇਸ ਵਾਰ ਹਿੰਦ ਪਾਕਿ ਦੋਸਤੀ ਮੰਚ ਵਲੋਂ 25ਵਾਂ ਹਿੰਦ ਪਾਕਿ ਦੋਸਤੀ ਮੇਲੇ ਦਾ ਘੇਰਾ ਸੀਮਤ ਕਰ ਦਿੱਤਾ ਗਿਆ ਹੈ ਪਰ 14 ਅਗਸਤ ਨੂੰ ਇਹ ਸਮਾਗਮ ਕੀਤਾ ਜਾਵੇਗਾ। ਇਸ ਸਬੰਧ ਵਿਚ ਅੱਜ ਇਥੇ ਵਿਰਸਾ ਵਿਹਾਰ ਕੇਂਦਰ ਵਿਖੇ ਫੋਕਲੋਰ ਰਿਸਰਚ ਅਕੈਡਮੀ ਦੇ ਪ੍ਰਧਾਨ ਰਮੇਸ਼ ਯਾਦਵ ਨੇ ਦੱਸਿਆ ਕਿ ਹਿੰਦ-ਪਾਕਿ ਦੋਸਤੀ ਮੰਚ ਦੇ ਜਨਰਲ ਸਕੱਤਰ ਸਤਨਾਮ ਸਿੰਘ ਮਾਣਕ ਵਲੋਂ ਇਸ ਸਬੰਧੀ ਮੀਟਿੰਗ ਮਗਰੋਂ ਫੈਸਲਾ ਕੀਤਾ ਗਿਆ ਹੈ ਕਿ 14 ਅਗਸਤ ਨੂੰ ਬਾਅਦ ਦੁਪਹਿਰ ਸਾਢੇ ਤਿੰਨ ਵਜੇ ਭਾਰਤ ਪਾਕਿ ਸਬੰਧਾਂ ਵਿਸ਼ੇ ’ਤੇ ਆਨ ਲਾਈਨ ਸੈਮੀਨਾਰ ਹੋਵੇਗਾ, ਜਿਸ ਵਿਚ ਦੋਵਾਂ ਦੇਸ਼ਾਂ ਦੇ ਬੁੱਧੀਜੀਵੀ ਹਿੱਸਾ ਲੈਣਗੇ। ਇਸ ਤੋਂ ਪਹਿਲਾਂ ਪੰਜ ਪਾਣੀ ਮੈਗਜ਼ੀਨ ਰਿਲੀਜ਼ ਕੀਤਾ ਜਾਵੇਗਾ। ਸ਼ਾਮ ਨੂੰ ਡਾ. ਸੁਰਜੀਤ ਪਾਤਰ ਦਾ ਲਿਖਿਆ ਅਤੇ ਪਾਕਿਸਤਾਨੀ ਗਾਇਕ ਜਫ਼ਰ ਵਲੋਂ ਗਾਇਆ ਗੀਤ ‘ਮੋਮਬੱਤੀਆਂ’ ਰਿਲੀਜ਼ ਕੀਤਾ ਜਾਵੇਗਾ। ਇਸ ਦੀ ਪੇਸ਼ਕਾਰੀ ਆਨਲਾਈਨ ਵੀ ਹੋਵੇਗੀ। ਰਾਤ ਨੂੰ ਸਰਹੱਦ ਨੇੜੇ ਚੁਣੀਂਦੇ ਮੈਂਬਰ ਮੋਮਬੱਤੀਆਂ ਬਾਲਣਗੇ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਮੁੱਖ ਖ਼ਬਰਾਂ

ਕਿਸਾਨ ਮੁੱਦੇ ’ਤੇ ਦਿੱਲੀ ਪੁਲੀਸ ਨੇ ਪੰਜਾਬ ਦੇ ਚਾਰ ਸੰਸਦ ਮੈਂਬਰਾਂ ਦੀ ‘ਕੁੱਟਮਾਰ’ ਕੀਤੀ: ਬਿੱਟੂ

ਕਿਸਾਨ ਮੁੱਦੇ ’ਤੇ ਦਿੱਲੀ ਪੁਲੀਸ ਨੇ ਪੰਜਾਬ ਦੇ ਚਾਰ ਸੰਸਦ ਮੈਂਬਰਾਂ ਦੀ ‘ਕੁੱਟਮਾਰ’ ਕੀਤੀ: ਬਿੱਟੂ

ਬਗ਼ੈਰ ਇਜਾਜ਼ਤ ਤੋਂ ਕੀਤਾ ਜਾ ਰਿਹਾ ਸੀ ਪ੍ਰਦਰਸ਼ਨ: ਪੁਲੀਸ

ਸ਼ਹਿਰ

View All