ਪੱਤਰ ਪ੍ਰੇਰਕ
ਅੰਮ੍ਰਿਤਸਰ, 22 ਸਤੰਬਰ
ਬੀਬੀਕੇਡੀਏਵੀ ਕਾਲਜ ਫਾਰ ਵਿਮੈਨ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ, ਵਲੋਂ ਕਰਵਾਏ 52ਵੇਂ ਸਾਲਾਨਾ ਖੇਡ ਇਨਾਮ ਵੰਡ ਸਮਾਗਮ ’ਚ ਜੀਐੱਨਡੀਯੂ ਓਵਰਆਲ ਜਨਰਲ ਸਪੋਰਟਸ ਚੈਂਪੀਅਨਸ਼ਿਪ ਟਰਾਫੀ (ਵਿਮੈਨ) 2021-22 ਨਾਲ ਸਨਮਾਨਿਤ ਕੀਤਾ ਗਿਆ। ਕਾਲਜ ਦੇ ਪ੍ਰਿੰਸੀਪਲ ਡਾ. ਪੁਸ਼ਪਿੰਦਰ ਵਾਲੀਆ ਨੇ ਕਿਹਾ ਕਿ 29 ਖਿਡਾਰਨਾਂ ਨੂੰ 21ਲ ੱਖ ਦੀ ਨਗਦ ਇਨਾਮ ਰਾਸ਼ੀ ਦੇ ਕੇ ਸਨਮਾਨਿਤ ਕੀਤਾ। ਅੰਤਰਰਾਸ਼ਟਰੀ ਖਿਡਾਰਨ, ਮਿਸ ਤਨਿਕਸ਼ਾ ਖਤਰੀ (ਫੈਂਸਿੰਗ) ਤੇ ਮਿਸ ਸੁਸ਼ੀਕਲਾ ਦੁਰਗਾ ਪ੍ਰਸਾਦ ਅਗਾਸ਼ੇ (ਸਾਈਕਲਿੰਗ)) ਨੇ ਵਿਮੈਨ ਖਿਡਾਰਨਾਂ ’ਚ ਸਭ ਤੋਂ ਵੱਧ 6.65 ਲੱਖ ਤੇ 3.15 ਲੱਖ ਦੀ ਨਗਦ ਇਨਾਮ ਰਾਸ਼ੀ ਹਾਸਲ ਕੀਤੀ। ਕਾਲਜ ਨੇ ਕੁੱਲ 32 ਮੁਕਾਲਿਆਂ ’ਚ ਹਿੱਸਾ ਲਿਆ, ਜਿਨ੍ਹਾਂ ’ਚ 24 ਮੁਕਾਬਲਿਆਂ ’ਚ ਸਥਾਨ ਹਾਸਲ ਕੀਤੇ। ਇਸ ਵਿੱਚੋਂ ਕਾਲਜ ਨੇ ਬਾਸਕਟਬਾਲ, ਟਰੈਕ ਸਾਈਕਲਿੰਗ, ਰੋਡ ਸਾਈਕਲਿੰਗ, ਹੈਂਡਬਾਲ, ਕਬੱਡੀ, ਰੋਈਂਗ, ਕੈਨੋਈਂਗ ਅਤੇ ਕੈਕਿੰਗ ’ਚ 8 ਚੈਂਪੀਅਨਸ਼ਿਪ ਟਰਾਫੀਆਂ ਜਿੱਤੀਆਂ। ਆਰਚਰੀ ਕੰਪਾਊਂਡ, ਆਰਚਰੀ ਰੀਕਰਵ, ਵੇਟ ਲਿਫਟਿੰਗ, ਹਾਕੀ, ਕ੍ਰਿਕਟ, ਫੁਟਬਾਲ, ਪਿਸਟਲ ਸ਼ੂਟਿੰਗ ਅਤੇ ਫੈਂਸਿੰਗ ’ਚ 8 ਮੁਕਾਬਲਿਆਂ ’ਚ ਪਹਿਲਾ ਰਨਰ-ਅੱਪ ਸਥਾਨ ਅਤੇ ਰਘਬੀ, ਜੂਡੋ, ਕਰਾਟੇ, ਸਾਫਟਬਾਲ, ਰਾਈਫਲ ਸ਼ੂਟਿੰਗ, ਵੁਸ਼ੂ, ਖੋ-ਖੋ ਅਤੇ ਬੌਕਸਿੰਗ ’ਚ 8 ਮੁਕਾਬਲਿਆਂ ’ਚ ਦੂਜਾ ਰਨਰ-ਅੱਪ ਸਥਾਨ ਹਾਸਲ ਕੀਤਾ।