ਮਨਮੋਹਨ ਸਿੰਘ ਢਿੱਲੋਂ
ਅੰਮ੍ਰਿਤਸਰ, 29 ਜੁਲਾਈ
ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਨੇ ਕਿਹਾ ਹੈ ਕਿ ਯੂਨੀਵਰਸਿਟੀ ਦੇ ਖੋਜਾਰਥੀ ਅਤੇ ਵਿਗਿਆਨੀ ਮਿਹਨਤ ਕਰਕੇ ਨਵੀਆਂ ਖੋਜਾਂ ਕਰਦੇ ਹਨ ਪਰ ਇਸ ਨੂੰ ਪੇਟੈਂਟ ਕਰਵਾਉਣ ਦੇ ਕਾਰਜ ਵਿਚ ਸ਼ਾਮਲ ਨਹੀਂ ਹੁੰਦੇ, ਜਿਸ ਕਰਕੇ ਉਨ੍ਹਾਂ ਵਿਚ ਜਾਗਰੂਕਤਾ ਪੈਦਾ ਕਰਨ ਦੀ ਲੋੜ ਹੈ।
ਯੂਨੀਵਰਸਿਟੀ ਦੇ ਮਨੱੁਖੀ ਸਰੋਤ ਤੇ ਵਿਕਾਸ ਕੇਂਦਰ ਵੱਲੋਂ ਬੌਧਿਕ ਸੰਪਤੀ ਹੱਕ ਅਤੇ ਨੈਤਿਕਤਾ ਵਿਸ਼ੇ ‘ਤੇ ਸੱਤ ਰੋਜ਼ਾ ਆਨਲਾਈਨ ਸ਼ੁਰੂ ਕੀਤੇ ਗਏ ਕੋਰਸ ਦੇ ਉਦਘਾਟਨ ਮੌਕੇ ਪ੍ਰੋ. ਜਸਪਾਲ ਸਿੰਘ ਸੰਧੂ ਨੇ ਕਿਹਾ ਕਿ ਇਸ ਕੋਰਸ ਦਾ ਮਕਸਦ ਖੋਜਾਂ ਨੂੰ ਪੇਟੈਂਟ ਕਰਾਉਣ ਲਈ ਖੋਜਾਰਥੀਆਂ ਵਿਚ ਜਾਗਰੂਕਤਾ ਪੈਦਾ ਕਰਨਾ ਹੈ।ਡਿਪਟੀ ਡਾਇਰੈਕਟਰ ਡਾ. ਰਾਜਬੀਰ ਭੱਟੀ ਨੇ ਕੋਰਸ ਬਾਰੇ ਜਾਣਕਾਰੀ ਦਿੱਤੀ।
ਇਸ ਕੋਰਸ ਵਿਚ ਪੰਜਾਬ ਤੋਂ ਇਲਾਵਾ ਮਹਾਂਰਾਸ਼ਟਰ, ਹਰਿਆਣਾ, ਜੰਮੂ ਤੇ ਕਸ਼ਮੀਰ ਤੋਂ ਵੱਖ ਵੱਖ ਕੈਮਿਸਟਰੀ, ਸਿੱਖਿਆ,ਇਲੈਕਟ੍ਰੌਨਿਕਸ ਕਮਿਊਨੀਕੇਸ਼ਨ, ਇਨਵਾਇਰਨਮੈਂਟਲ ਸਾਇੰਸਜ਼, ਕਾਨੂੰਨ ਫਾਰਮਾਸਿਊਟੀਕਲ ਸਾਇਸਜ਼, ਪਲਾਨਿੰਗ ਦੇ 38 ਵਿਸ਼ਾ ਮਾਹਿਰਾਂ ਨੇ ਭਾਗ ਲਿਆ। ਇਸ ਦੌਰਾਨ ਸਾਰੇ ਖੋਜਾਰਥੀਆਂ ਵਿੱਚ ਖੋਜਾਂ ਨੂੰ ਸਾਂਭਣ ਪ੍ਰਤੀ ਗੰਭੀਰ ਹੋਣ ਬਾਰੇ ਚਰਚਾ ਰਹੀ।