ਦਿਲਬਾਗ ਸਿੰਘ ਗਿੱਲ
ਅਟਾਰੀ, 29 ਮਈ
ਸਿੰਧੂ ਜਲ ਕਮਿਸ਼ਨ ਤਹਿਤ ਨਵੀਂ ਦਿੱਲੀ ਵਿਖੇ ਹੋਣ ਵਾਲੀ ਦੋ ਦਿਨਾਂ ਮੀਟਿੰਗ ਵਿੱਚ ਸ਼ਾਮਲ ਹੋਣ ਲਈ ਅੱਜ ਪਾਕਿਸਤਾਨ ਤੋਂ ਜਲ ਸਰੋਤ ਪ੍ਰਬੰਧਨ ਦੇ ਅਧਿਕਾਰੀਆਂ ਦਾ ਪੰਜ ਮੈਂਬਰੀ ਵਫ਼ਦ ਸਈਅਦ ਮੁਹੰਮਦ ਮੇਹਰ ਅਲੀ ਸ਼ਾਹ ਦੀ ਅਗਵਾਈ ਹੇਠ ਵਾਹਗਾ-ਅਟਾਰੀ ਸਰਹੱਦ ਰਸਤੇ ਭਾਰਤ ਪੁੱਜਾ। ਵਫ਼ਦ ਦੇ ਅਟਾਰੀ ਸਰਹੱਦ ਵਿਖੇ ਪਹੁੰਚਣ ’ਤੇ ਡਾਇਰੈਕਟਰ ਜਲ ਸਰੋਤ ਪ੍ਰਬੰਧਨ ਨਵੀਂ ਦਿੱਲੀ ਰਾਜਬੀਰ ਸਿੰਘ ਵੱਲੋਂ ਸਵਾਗਤ ਕੀਤਾ ਗਿਆ। ਨਵੀਂ ਦਿੱਲੀ ਵਿਖੇ ਸਿੰਧੂ ਜਲ ਕਮਿਸ਼ਨ ਤਹਿਤ 30-31 ਮਈ ਨੂੰ ਹੋਣ ਵਾਲੀ ਮੀਟੰਗ ਦੌਰਾਨ ਪਾਣੀਆਂ ਦੀ ਵੰਡ ਦੇ ਮੁੱਦਿਆਂ ’ਤੇ ਗੱਲਬਾਤ ਹੋਵੇਗੀ। ਪਾਕਿਸਤਾਨੀ ਅਧਿਕਾਰੀਆਂ ਦੇ ਵਫ਼ਦ ਵਿੱਚ ਸਈਅਦ ਮੁਹੰਮਦ ਮੇਹਰ ਅਲੀ ਸ਼ਾਹ, ਸਾਹਿਬਜ਼ਾਦਾ ਖ਼ਾਨ, ਹਬੀਬ ਉਲਾ ਬੋਦਲਾ, ਖਾਲਿਦ ਮਹਿਮੂਦ ਅਤੇ ਸਰਮਨ ਮੁਨੀਬ ਸ਼ਾਮਲ ਸਨ। ਇਸ ਮੌਕੇ ਅਰੁਣ ਮਾਹਲ ਪ੍ਰੋਟੋਕੋਲ ਅਫ਼ਸਰ ਅੰਮ੍ਰਿਤਸਰ ਦਿਹਾਤੀ ਪੁਲੀਸ ਹਾਜ਼ਰ ਸਨ। ਸਾਂਝੀ ਚੈੱਕ ਪੋਸਟ ਅਟਾਰੀ ਵਿਖੇ ਕਸਟਮ ਤੇ ਇਮੀਗ੍ਰੇਸ਼ਨ ਵਿਭਾਗ ਦੀ ਪ੍ਰਕਿਿਰਆ ਉਪਰੰਤ ਪਾਕਿਸਤਾਨੀ ਵਫ਼ਦ ਅਟਾਰੀ ਤੋਂ ਸ੍ਰੀ ਗੁਰੂ ਰਾਮਦਾਸ ਹਵਾਈ ਅੱਡਾ ਅੰਮ੍ਰਿਤਸਰ ਲਈ ਰਵਾਨਾ ਹੋਇਆ, ਜਿੱਥੋਂ ਹਵਾਈ ਜਹਾਜ਼ ਰਾਹੀਂ ਵਫ਼ਦ ਨਵੀਂ ਦਿੱਲੀ ਜਾਵੇਗਾ।