ਕੇ.ਪੀ. ਸਿੰਘ
ਗੁਰਦਾਸਪੁਰ, 28 ਅਪਰੈਲ
ਫ਼ਰੀਦਕੋਟ ਜੇਲ੍ਹ ਤੋਂ ਗੁਰਦਾਸਪੁਰ ਕੇਂਦਰੀ ਜੇਲ੍ਹ ਤਬਦੀਲ ਕੀਤੇ ਗਏ ਇੱਕ ਹਵਾਲਾਤੀ ਨੂੰ ਗਾਰਦ ਵੱਲੋਂ ਜੇਲ੍ਹ ਸੁਪਰਡੈਂਟ ਦੇ ਦਫ਼ਤਰ ਵਿੱਚ ਪੇਸ਼ ਕੀਤਾ ਗਿਆ ਤਾਂ ਉਸ ਕੈਦੀ ਨੇ ਆਉਂਦੇ ਹੀ ਦਫ਼ਤਰ ਵਿੱਚ ਪਈ ਕੁਰਸੀ ਚੁੱਕ ਕੇ ਸੁਪਰਡੈਂਟ ’ਤੇ ਹਮਲਾ ਕਰ ਦਿੱਤਾ। ਇਸ ਦੌਰਾਨ ਗ਼ਨੀਮਤ ਇਹ ਰਹੀ ਕਿ ਸੁਪਰਡੈਂਟ ਨੇ ਇਕ ਪਾਸੇ ਹੋ ਕੇ ਆਪਣਾ ਬਚਾਅ ਕਰ ਲਿਆ। ਇਸ ਤੋਂ ਬਾਅਦ ਵੀ ਹਵਾਲਾਤੀ ਨਹੀਂ ਰੁਕਿਆ ਅਤੇ ਉਸ ਨੇ ਜੇਲ੍ਹ ਅਧਿਕਾਰੀ ਦੇ ਮੇਜ਼ ’ਤੇ ਪਏ ਪੈਨ ਚੁੱਕ ਕੇ ਹਥਿਆਰ ਦੀ ਤਰ੍ਹਾਂ ਇਸਤੇਮਾਲ ਕਰਦੇ ਹੋਏ ਸੁਪਰਡੈਂਟ ’ਤੇ ਮੁੜ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਪਰ ਜੇਲ੍ਹ ਦੀ ਗਾਰਦ ਦੇ ਸਹਿਯੋਗ ਨਾਲ ਇਸ ਹਮਲੇ ਨੂੰ ਨਾਕਾਮ ਕਰ ਦਿੱਤਾ ਗਿਆ । ਥਾਣਾ ਸਿਟੀ ਦੀ ਪੁਲੀਸ ਨੇ ਜੇਲ੍ਹ ਸੁਪਰਡੈਂਟ ਨਵਿੰਦਰ ਸਿੰਘ ਦੀ ਸ਼ਿਕਾਇਤ ’ਤੇ ਫ਼ਰੀਦਕੋਟ ਜੇਲ੍ਹ ਤੋਂ ਤਬਦੀਲ ਕੀਤੇ ਗਏ ਉਕਤ ਹਵਾਲਾਤੀ ਸੰਜੇ ਕੁਮਾਰ ਉਰਫ਼ ਸਾਜਨ ਖ਼ਿਲਾਫ਼ ਇੱਕ ਹੋਰ ਕੇਸ ਦਰਜ ਕਰ ਲਿਆ ਗਿਆ ਹੈ।