ਪੱਤਰ ਪ੍ਰੇਰਕ
ਅੰਮ੍ਰਿਤਸਰ, 3 ਜੂਲਾਈ
ਰੋਟਰੀ ਕਲੱਬ ਆਸਥਾ ਅੰਮ੍ਰਿਤਸਰ ਦੇ ਮੈਂਬਰਾਂ ਨੇ ਅੱਜ ਸਰਬਸੰਮਤੀ ਨਾਲ ਅਸ਼ਵਨੀ ਅਵਸਥੀ ਨੂੰ ਪ੍ਰਧਾਨ ਅਤੇ ਅਮਨ ਸ਼ਰਮਾ ਨੂੰ ਜਨਰਲ ਸਕੱਤਰ ਚੁਣਿਆ ਹੈ। ਇਸ ਮੌਕੇ ਨਗਰ-ਨਿਗਮ ਦੇ ਮੇਅਰ ਕਰਮਜੀਤ ਸਿੰਘ ਰਿੰਟੂ ਵਿਸ਼ੇਸ਼ ਮਹਿਮਾਨ ਸਨ। ਸ੍ਰੀ ਰਿੰਟੂ ਨੇ ਇਸ ਮੌਕੇ ਰੋਟਰੀ ਕਲੱਬ ਵਲੋਂ ਸਮਾਜ ਸੇਵਾ ’ਚ ਪਾਏ ਜਾ ਰਹੇ ਯੋਗਦਾਨ ਦੀ ਪ੍ਰਸੰਸਾ ਕੀਤੀ ਅਤੇ ਨਵੇਂ ਚੀਫ਼ ਨੂੰ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਆਸਥਾ ਵਲੋਂ ਕੀਤੇ ਜਾ ਰਹੇ ਸਮਾਜ ਸੇਵੀ ਕਾਰਜਾਂ ਸਦਕਾ ਵੱਖਰੀ ਪਛਾਣ ਬਣਾਈ ਹੈ। ਸ੍ਰੀ ਰਿੰਟੂ ਨੇ ਅਸ਼ਵਨੀ ਅਵਸਥੀ ਅਤੇ ਅਮਨ ਸ਼ਰਮਾ ਨੂੰ ਸਿਰਪਾ ਭੇਟ ਕਰ ਕੇ ਸਨਮਾਨਿਤ ਕੀਤਾ।