ਅੰਮ੍ਰਿਤਸਰ: ਖਾਲਸਾ ਕਾਲਜ ਗਵਰਨਿੰਗ ਕੌਂਸਲ ਨੇ ਅੱਜ ਐਗਰੀਕਲਚਰ ਵਿਭਾਗ ਖ਼ਾਲਸਾ ਕਾਲਜ ਤੋਂ ਐਸੋਸਸੀਏਟ ਪ੍ਰੋਫੈਸਰ ਪ੍ਰੋ. ਗੁਰਦੇਵ ਸਿੰਘ ਨੂੰ ਖਾਲਸਾ ਕਾਲਜ ਚਵਿੰਡਾ ਦੇਵੀ ਦੇ ਨਵੇਂ ਪ੍ਰਿੰਸੀਪਲ ਵਜੋਂ ਨਿਯੁਕਤ ਕੀਤਾ ਹੈ। ਉਨ੍ਹਾਂ ਅੱਜ ਕੌਂਸਲ ਦੇ ਆਨਰੇਰੀ ਸਕੱਤਰ ਰਜਿੰਦਰ ਮੋਹਨ ਸਿੰਘ ਛੀਨਾ ਦੀ ਅਗਵਾਈ ਹੇਠ ਆਪਣਾ ਅਹੁਦਾ ਸੰਭਾਲਿਆ। ਪ੍ਰੋ. ਗੁਰਦੇਵ ਸਿੰਘ ਨੇ ਕਿਹਾ ਕਿ ਉਹ ਸਟਾਫ਼ ਦੇ ਸਹਿਯੋਗ ਨਾਲ ਕਾਲਜ ਨੂੰ ਕਾਮਯਾਬੀ ਦੀਆਂ ਬੁਲੰਦੀਆਂ ਤਕ ਪੁਚਾਉਣ ਲਈ ਵਚਨਬੱਧ ਹਨ। ਉਨ੍ਹਾਂ ਨੇ ਕਿਹਾ ਕਿ ਉਹ ਜਾਣਦੇ ਹਨ ਕਿ ਖਾਲਸਾ ਕਾਲਜ ਚਵਿੰਡਾ ਦੇਵੀ ਦਾ ਮੁੱਖ ਮਕਸਦ ਪੇਂਡੂ ਖ਼ੇਤਰ ਦੇ ਲੋਕਾਂ ਖਾਸਕਰ ਕਰਕੇ ਲੜਕੀਆਂ ਲਈ ਉਚ ਪੱਧਰੀ ਵਿੱਦਿਆ ਹਾਸਲ ਕਰਵਾਉਣਾ ਹੈ, ਜਿਸ ਟੀਚੇ ਨੂੰ ਹਾਸਲ ਕਰਨ ’ਚ ਕੋਈ ਕਸਰ ਨਹੀਂ ਛੱਡਣਗੇ। -ਪੱਤਰ ਪ੍ਰੇਰਕ