ਪੱਤਰ ਪ੍ਰੇਰਕ
ਅੰਮ੍ਰਿਤਸਰ, 13 ਜੁਲਾਈ
ਗੁਰੂ ਨਾਨਕ ਦੇਵ ਯੂਨੀਵਰਸਿਟੀ ਨੇ ਪੰਜਾਬ ਦੇ ਕਾਲਜਾਂ ਵਿੱਚ ਬੀਐੱਡ ਵਿੱਚ ਦਾਖ਼ਲੇ ਲਈ ਸੂਬਾ ਪੱਧਰੀ ਸਾਂਝੀ ਦਾਖ਼ਲਾ ਪ੍ਰੀਖਿਆ ਲਈ ਤਿਆਰੀ ਮੁਕੰਮਲ ਕਰ ਲਈ ਹੈ। ਬੀਐਡ ਕਾਮਨ ਦਾਖ਼ਲਾ ਪ੍ਰੀਖਿਆ (ਸੀਈਟੀ)-2022 ਦੇ ਕੋਆਰਡੀਨੇਟਰ ਪ੍ਰੋ. (ਡਾ.) ਅਮਿਤ ਕੌਟਸ ਨੇ ਦੱਸਿਆ ਕਿ ਸੈਸ਼ਨ 2022-23 ਲਈ ਪੰਜਾਬ ਦੇ ਸਾਰੇ ਸਿੱਖਿਆ ਕਾਲਜਾਂ ਵਿੱਚ ਦਾਖ਼ਲੇ ਲਈ ਪੋਰਟਲ ’ਤੇ ਹੁਣ ਤੱਕ 11,000 ਤੋਂ ਵੱਧ ਉਮੀਦਵਾਰਾਂ ਨੇ ਰਜਿਸਟਰੇਸ਼ਨ ਕਰਵਾਈ ਹੈ। ਅਰਜ਼ੀ ਦੀ ਆਖ਼ਰੀ ਮਿਤੀ 15 ਜੁਲਾਈ ਹੈ।
ਉਨ੍ਹਾਂ ਦੱਸਿਆ ਕਿ ਉਮੀਦਵਾਰ ਆਪਣੇ ਡੈਸ਼ਬੋਰਡ ਤੋਂ ਆਪਣੇ ਦਾਖ਼ਲਾ ਕਾਰਡ ਡਾਊਨਲੋਡ ਕਰਨਗੇ। ਉਮੀਦਵਾਰਾਂ ਅਤੇ ਭਾਗ ਲੈਣ ਵਾਲੀਆਂ ਸੰਸਥਾਵਾਂ ਦੀ ਸਹੂਲਤ ਲਈ ਹੈਲਪਲਾਈਨ ਨਿਰੰਤਰ ਕੰਮ ਕਰ ਰਹੀ ਹੈ।