ਟ੍ਰਿਬਿਊਨ ਨਿਊਜ਼ ਸਰਵਿਸ
ਅੰਮ੍ਰਿਤਸਰ, 22 ਅਗਸਤ
ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਮਈ 2022 ਸੈਸ਼ਨ ਦੇ ਬੀ.ਏ./ਬੀ.ਐਸ.ਸੀ. ਸਮੈਸਟਰ ਚੌਥਾ, ਬੀ.ਸੀ.ਏ. ਸਮੈਸਟਰ ਦੂਜਾ, ਮਾਸਟਰ ਆਫ ਵੋਕੇਸ਼ਨ (ਕਾਸਮੀਟਾਲੋਜੀ ਐਂਡ ਏਮਪ; ਵੈਲਨੈਸ) ਸਮੈਸਟਰ ਚੌਥਾ, ਮਾਸਟਰ ਆਫ ਵੋਕੇਸ਼ਨ (ਮੈਂਟਲ ਹੈਲਥ ਕੌਂਸਲਿੰਗ) ਸਮੈਸਟਰ ਦੂਜਾ, ਐਮ.ਏ. ਹਿਸਟਰੀ ਸਮੈਸਟਰ ਚੌਥਾ, ਐਮ.ਏ. ਫਾਈਨ ਆਰਟਸ ਸਮੈਸਟਰ ਚੌਥਾ, ਮਾਸਟਰ ਆਫ ਵੋਕੇਸ਼ਨ (ਈਕਾਮਰਸ) ਸਮੈਸਟਰ ਦੂਜਾ, ਮਾਸਟਰ ਆਫ ਵੋਕੇਸ਼ਨ (ਵੈਬ ਟੈਕਨਾਲੋਜੀ ਐਂਡ ਏਮਪ; ਮਲਟੀਮੀਡੀਆ) ਸਮੈਸਟਰ ਦੂਜਾ, ਐੱਲ.ਐੱਲ.ਬੀ. (ਪੰਜਾ ਸਾਲਾ) ਸਮੈਸਟਰ ਛੇਵਾਂ ਤੇ ਦਸਵਾਂ, ਬੀ.ਐਸ.ਸੀ. (ਬਾਇਓ ਟੈਕਨਾਲੋਜੀ) ਸਮੈਸਟਰ ਚੌਥਾ ਦੀਆਂ ਪ੍ਰੀਖਿਆਵਾਂ ਦੇ ਨਤੀਜਿਆਂ ਦਾ ਐਲਾਨ ਕਰ ਦਿੱਤਾ ਗਿਆ ਹੈ। ਇਹ ਜਾਣਕਾਰੀ ਪ੍ਰੋਫੈਸਰ ਇੰਚਾਰਜ ਪ੍ਰੀਖਿਆਵਾਂ, ਪ੍ਰੋ. ਪਲਵਿੰਦਰ ਸਿੰਘ ਨੇ ਦਿੱਤੀ।ਉਨਾਂ ਦਸਿਆ ਕਿ ਇਹ ਨਤੀਜੇ ਯੂਨੀਵਰਸਿਟੀ ਦੀ ਵੈਬਸਾਈਟ ਤੇ ਦੇਖੇ ਜਾ ਸਕਦੇ ਹਨ।
ਇਸ ਦੌਰਾਨ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਚ ਅਕਾਦਮਿਕ ਸੈਸ਼ਨ 2022-23 ਲਈ ਬੈਚਲਰ ਆਫ਼ ਪਲੈਨਿੰਗ (ਅਰਬਨ ਐਂਡ ਰੀਜ਼ਨਲ) ਤੇ ਐਮ. ਪਲਾਨ (ਟਰਾਂਸਪੋਰਟ) ਵਿੱਚ ਕੁਝ ਖਾਲੀ ਸੀਟਾਂ ਹਨ। ਵਿਭਾਗ ਮੁਖੀ ਡਾ. ਕੁਲਦੀਪ ਸਿੰਘ ਨੇ ਦੱਸਿਆ ਕਿ ਇਨ੍ਹਾਂ ਖਾਲੀ ਸੀਟਾਂ ’ਤੇ ਦਾਖਲਾ ਲੈਣ ਦੇ ਚਾਹਵਾਨ ਉਮੀਦਵਾਰ ਯੂਨੀਵਰਸਿਟੀ ਦੀ ਵੈੱਬਸਾਈਟ ’ਤੇ ਅਪਲਾਈ ਕਰਕੇ ਬਿਨੈ-ਪੱਤਰ ਫੀਸ ਤੇ ਔਨਲਾਈਨ ਅਰਜ਼ੀ ਫਾਰਮ 30 ਸਤੰਬਰ ਤੱਕ ਜਮ੍ਹਾਂ ਕਰਵਾ ਸਕਦੇ ਹਨ। ਕਾਉਂਸਲਿੰਗ ਪਹਿਲਾਂ ਆਓ ਪਹਿਲਾਂ ਪਾਓ ਦੇ ਆਧਾਰ ’ਤੇ ਕੀਤੀ ਜਾਵੇਗੀ।