ਪੱਤਰ ਪ੍ਰੇਰਕ
ਅੰਮ੍ਰਿਤਸਰ, 28 ਸਤੰਬਰ
ਸਰਕਾਰੀ ਆਈਟੀਆਈ (ਇਸਤਰੀਆਂ), ਬੇਰੀ ਗੇਟ, ਅੰਮ੍ਰਿਤਸਰ ਵਿੱਚ ਕਿੱਤਾ ਸਿਖਲਾਈ ਕੋਰਸਾਂ ਜਿਵੇਂ ਕਿ ਕਟਾਈ ਸਿਲਾਈ ਅਤੇ ਕਢਾਈ, ਫੈਸ਼ਨ ਟੈਕਨੌਲੋਜੀ, ਬੇਸਿਕ ਕੋਸਮੈਟੌਲੋਜੀ (ਪਾਰਲਰ) ਅਤੇ ਆਈਸੀਟੀਐੱਸਐੱਮ ਵਿੱਚ ਸੀਟਾਂ ਲਈ ਦਾਖਲਾ ਚੱਲ ਰਿਹਾ ਹੈ, ਜਿਸ ਲਈ ਅੱਠਵੀਂ, ਦਸਵੀਂ ਪਾਸ ਲੜਕੀਆਂ ਲਈਂ ਇਨ੍ਹਾਂ ਟ੍ਰੇਡਾਂ ਲਈ ਖਾਲੀ ਰਹਿ ਗਈਆਂ ਸੀਟਾਂ ਪਹਿਲਾਂ ਆਓ ਅਤੇ ਪਹਿਲਾਂ ਪਾਓ ਦੇ ਅਧਾਰ ’ਤੇ ਦਾਖਲੇ ਲਈ ਆਖਰੀ ਤੇ ਸੁਨਹਿਰੀ ਮੌਕਾ ਹੈ ਅਤੇ ਦਾਖਲੇ ਦੀ ਅੰਤਮ ਮਿਤੀ 30 ਸਤੰਬਰ ਹੈ। ਪ੍ਰਿੰਸੀਪਲ ਕਿਰਪਾਲ ਸਿੰਘ ਨੇ ਦੱਸਿਆ ਕਿ ਸੰਸਥਾ ਵਿੱਚ ਸਿਖਲਾਈ ਤਜਰਬੇਦਾਰ ਸਟਾਫ ਵੱਲੋਂ ਨਵੀਂ ਮਸ਼ੀਨਰੀ ਰਾਹੀਂ ਦਿੱਤੀ ਜਾਂਦੀ ਹੈ। ਅਨੁਸੂਚਿਤ ਜਾਤੀਆਂ ਦੀਆਂ ਸਿਖਿਆਰਥਣਾਂ ਲਈ ਮੁਫ਼ਤ ਸਿਖਲਾਈ ਲਈ ਖਾਸ ਸਹੂਲਤ ਹੈ। ਬਿਊਟੀ ਪਾਰਲਰ ਅਤੇ ਇਨਫਰਮੇਸ਼ਨ ਟ੍ਰੇਡ ਦੀਆਂ ਸਿਖਿਆਰਥਣਾਂ ਨੂੰ ਇੰਡਸਟਰੀ ਦੀ ਲੋੜ ਅਨੁਸਾਰ ਮਿਆਰੀ ਟ੍ਰੇਨਿੰਗ ਲਈ ਸਿਖਲਾਈ ਦੇਣ ਦਾ ਵੀ ਪੰਜਾਬ ਸਰਕਾਰ ਦੀ ਡੀਐੱਸਟੀ ਸਕੀਮ ਅਧੀਨ ਖਾਸ ਪ੍ਰਬੰਧ ਹੈ।