ਟ੍ਰਿਬਿਊਨ ਨਿਊਜ਼ ਸਰਵਿਸ
ਅੰਮ੍ਰਿਤਸਰ, 21 ਜਨਵਰੀ
ਨਗਰ ਕੌਂਸਲ ਚੋਣਾਂ ਵਾਸਤੇ ਅੱਜ ਆਮ ਆਦਮੀ ਪਾਰਟੀ ਵਲੋਂ ਜ਼ਿਲੇ ਦੇ ਜੰਡਿਆਲਾ, ਬਾਬਾ ਬਕਾਲਾ ਅਤੇ ਰਮਦਾਸ ਨਗਰ ਕੌਂਸਲ ਲਈ ਆਪਣੇ ਉਮੀਦਵਾਰਾਂ ਦੇ ਨਾਵਾਂ ਦਾ ਐਲਾਨ ਕੀਤਾ ਗਿਆ ਹੈ। ਸੂਚੀ ਅਨੁਸਾਰ ਜੰਡਿਆਲਾ ਗੁਰੂ ਦੀਆਂ 13 ਵਾਰਡਾਂ ਵਾਸਤੇ ਵਾਰਡ ਨੰਬਰ ਇਕ ਤੋਂ ਜਸਬੀਰ ਕੌਰ, ਵਾਰਡ ਨੰਬਰ ਦੋ ਤੋਂ ਰੁਕਵਿੰਦਰ ਸਿੰਘ, ਵਾਰਡ ਨੰਬਰ ਤਿੰਨ ਤੋਂ ਸੁਰਿੰਦਰ ਕੌਰ , ਵਾਰਡ ਨੰਬਰ 4 ਤੋਂ ਹਰਪ੍ਰੀਤ ਸਿੰਘ, ਵਾਰਡ ਨੰਬਰ 5 ਤੋਂ ਅਮਰਜੀਤ ਕੌਰ, ਵਾਰਡ ਨੰਬਰ 6 ਤੋਂ ਸਤਨਾਮ ਸਿੰਘ, ਵਾਰਡ ਨੰਬਰ 7 ਤੋਂ ਸੰਦੀਪ ਕੌਰ, ਵਾਰਡ ਨੰਬਰ 8 ਤੋਂ ਸਰਬਜੀਤ ਸਿੰਘ ਡਿੰਪੀ, ਵਾਰਡ ਨੰਬਰ9 ਤੋਂ ਸੁਨੈਨਾ, ਵਾਰਡ ਨੰਬਰ 10 ਤੋਂ ਵਿਜੇ ਕੁਮਾਰ ਮੱਟੀ, ਵਾਰਡ ਨੰਬਰ 11 ਤੋਂ ਮਹਿੰਦਰ ਸਿੰਘ, ਵਾਰਡ ਨੰਬਰ 13 ਤੋਂ ਵੰਦਨਾ ਦੇ ਨਾਂ ਸ਼ਾਮਲ ਹਨ।
ਅਜਨਾਲਾ ਲਈ ਵਾਰਡ ਨੰਬਰ ਇਕ ਤੋਂ ਮੁਸਕਾਨ, 2 ਤੋਂ ਸੋਹਣ ਸਿੰਘ ਬਾਜਵਾ, 3 ਤੋਂ ਜੀਵਨ ਬਾਲਾ, 4 ਤੋਂ ਪਰਮਿੰਦਰ ਸਿੰਘ, 5 ਤੋਂ ਗੁਰਦੇਵ ਸਿੰਘ, 6 ਤੋਂ ਜਸਪਿੰਦਰ ਸਿੰਘ, 7 ਸਿਮਰਜੀਤ ਕੌਰ, 8 ਤੋਂ ਮੋਨਿਕਾ ਸਰੀਨ, 9 ਗੁਰਦੀਪ ਕੌਰ, 10 ਤੋਂ ਵੀਰ ਸਿੰਘ, 11 ਤੋਂ ਸੁਰਿੰਦਰ ਕੌਰ, 12 ਤੋਂ ਪੰਕਜ ਸਰੀਨ, 13 ਤੋਂ ਰਾਜਵੰਤ ਕੌਰ, 14 ਤੋਂ ਗਗਨਦੀਪ ਸਿੰਘ ਅਤੇ 15 ਤੋਂ ਗੁਰਨਾਮ ਸਿੰਘ ਦੇ ਨਾਂ ਸ਼ਾਮਲ ਹਨ।
ਰਮਦਾਸ ਨਗਰ ਕੌਂਸਲ ਲਈ ਵਾਰਡ ਨੰਬਰ 1 ਤੋਂ ਮਨਜੀਤ ਕੌਰ, 2 ਤੋਂ ਸੁਭਾਸ਼ ਕੁਮਾਰ, 3 ਤੋਂ ਜੋਗਿੰਦਰ ਕੌਰ, 4 ਤੋਂ ਬਾਬਾ ਦਲੀਪ ਸਿੰਘ, ਵਾਰਡ ਨੰਬਰ 5 ਤੋਂ ਟੀਟਾ ਸਿੰਘ, 6 ਤੋਂ ਬਲਜੀਤ ਕੌਰ, ਵਾਰਡ ਨੰਬਰ 7 ਤੋਂ ਮਨਜੀਤ ਕੌਰ, 8 ਤੋਂ ਹਰਭਜਨ ਸਿੰਘ, ਵਾਰਡ ਨੰਬਰ 9 ਤੋਂ ਅਮਰਜੀਤ ਕੌਰ, ਵਾਰਡ ਨੰਬਰ 10 ਤੋਂ ਮਨਦੀਪ ਸਿੰਘ, ਵਾਰਡ ਨੰਬਰ 11 ਕਰਮਜੀਤ ਕੌਰ ਦੇ ਨਾਵਾਂ ਦਾ ਐਲਾਨ ਕੀਤਾ ਹੈ।