ਟ੍ਰਿਬਿਉੂਨ ਨਿਉੂਜ਼ ਸਰਵਿਸ
ਅੰਮ੍ਰਿਤਸਰ, 27 ਅਪਰੈਲ
ਗੁਰੂ ਨਾਨਕ ਦੇਵ ਯੂਨੀਵਰਸਿਟੀ ਕੰਪਲੈਕਸ ਵਿੱਚ ਉਸ ਸਮੇਂ ਦਹਿਸ਼ਤ ਫੈਲ ਗਈ ਜਦੋਂ ਕੱਲ੍ਹ ਇੱਥੇ ਬਾਈਪਾਸ ਵਾਲੇ ਪਾਸੇ ਸਥਿਤ ਖੇਡ ਮੈਦਾਨ ਨੇੜੇ ਸੁਰੱਖਿਆ ਗਾਰਡ ਨੂੰ ਪੁਰਾਣਾ ਮਨੁੱਖੀ ਪਿੰਜਰ ਮਿਲਿਆ। ਪੁਲੀਸ ਨੇ ਪਿੰਜਰ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ। ਪੁਲੀਸ ਦੇ ਵਧੀਕ ਡਿਪਟੀ ਕਮਿਸ਼ਨਰ ਪ੍ਰਭਜੋਤ ਸਿੰਘ ਵਿਰਕ ਨੇ ਕਿਹਾ ਕਿ ਪਿੰਜਰ ਨੂੰ ਪੋਸਟਮਾਰਟਮ ਲਈ ਭੇਜਿਆ ਜਾਵੇਗਾ। ਯੂਨੀਵਰਸਿਟੀ ਦੇ ਸੁਰੱਖਿਆ ਅਧਿਕਾਰੀ ਕਰਨਲ (ਸੇਵਾਮੁਕਤ) ਅਮਰਬੀਰ ਸਿੰਘ ਚਾਹਲ ਨੇ ਦੱਸਿਆ ਕਿ ਇਹ ਪੂਰਾ ਪਿੰਜਰ ਨਹੀਂ, ਆਵਾਰਾ ਕੁੱਤਿਆਂ ਨੇ ਇਸ ਨੂੰ ’ਵਰਸਿਟੀ ’ਚ ਲਿਆਂਦਾ ਹੋ ਸਕਦਾ ਹੈ।