ਟ੍ਰਿਬਿਊਨ ਨਿਊਜ਼ ਸਰਵਿਸ
ਅੰਮ੍ਰਿਤਸਰ, 7 ਜੁਲਾਈ
ਅੱਜ ਦੁਪਹਿਰ ਵੇਲੇ ਛੇਹਰਟਾ ਬਾਜ਼ਾਰ ਵਿੱਚ ਇਕ ਫਰਨੀਚਰ ਦੀ ਦੁਕਾਨ ਦੀ ਉਪਰਲੀ ਮੰਜ਼ਿਲ ’ਚ ਅੱਗ ਲੱਗਣ ਨਾਲ ਮਾਲੀ ਨੁਕਸਾਨ ਹੋ ਗਿਆ। ਦੁਕਾਨ ਦੀ ਤੀਜੀ ਮੰਜ਼ਿਲ ’ਤੇ ਕਬਾੜ ਤੇ ਵਾਧੂ ਸਾਮਾਨ ਰੱਖਿਆ ਸੀ, ਜਿੱਥੇ ਦੁਪਹਿਰ ਵੇਲੇ ਅੱਗ ਲੱਗ ਗਈ। ਅੱਗ ਬੁਝਾਉਣ ਵਾਸਤੇ ਤੁਰੰਤ ਫਾਇਰ ਬ੍ਰਿਗੇਡ ਨੂੰ ਸੂਚਿਤ ਕੀਤਾ ਗਿਆ। ਜਿਸ ਨੇ ਕੁਝ ਦੇਰ ਦੀ ਮੁਸ਼ੱਕਤ ਮਗਰੋਂ ਅੱਗ ’ਤੇ ਕਾਬੂ ਪਾ ਲਿਆ। ਇਸ ਦੌਰਾਨ ਲੋਕਾਂ ਦੀ ਮਦਦ ਨਾਲ ਦੁਕਾਨ ਦੇ ਹੇਠਲੇ ਹਿੱਸੇ ਵਿੱਚੋਂ ਫਰਨੀਚਰ ਬਾਹਰ ਕੱਢ ਲਿਆ ਗਿਆ ਸੀ ਤਾਂ ਜੋ ਅੱਗ ਹੇਠਾਂ ਨਾ ਆ ਜਾਵੇ। ਦੁਕਾਨ ਦੇ ਮਾਲਕ ਜਗਦੀਸ਼ ਕੁਮਾਰ ਨੇ ਦੱਸਿਆ ਕਿ ਕਿ ਦੁਪਹਿਰ ਵੇਲੇ ਅਚਨਚੇਤੀ ਅੱਗ ਲੱਗ ਗਈ। ਅੱਗ ਦੇ ਕਾਰਨਾਂ ਬਾਰੇ ਫਿੱਲਹਾਲ ਪਤਾ ਨਹੀਂ ਲੱਗ ਸਕਿਆ।