ਲਖਨਪਾਲ ਸਿੰਘ
ਮਜੀਠਾ, 19 ਜੁਲਾਈ
ਖਾਸਾ ਪੱਤੀ ਮਜੀਠਾ ਵਿੱਚ ਰਾਤ ਸੁੱਤੇ ਪਏ 12 ਸਾਲ ਦੇ ਬੱਚੇ ਨੂੰ ਸੱਪ ਨੇ ਡੱਸ ਲਿਆ, ਜਿਸ ਕਾਰਨ ਉਸ ਦੀ ਮੌਤ ਹੋ ਗਈ। ਰਣਜੀਤ ਸਿੰਘ ਪੁੱਤਰ ਗੁਰਮੁੱਖ ਸਿੰਘ ਨੇ ਦੱਸਿਆ ਕਿ ਉਸ ਦਾ ਸਾਲਾ 12 ਪੁੱਤਰ ਕਰਨਬੀਰ ਸਿੰਘ ਘਰ ਬੈੱਡ ’ਤੇ ਸੁੱਤਾ ਸੀ ਕਿ ਸੱਪ ਨੇ ਉਸ ਡੱਸ ਦਿੱਤਾ। ਉਨ੍ਹਾਂ ਵਲੋ ਕਰਨਬੀਰ ਸਿੰਘ ਨੂੰ ਮਜੀਠਾ ਸਥਿਤ ਨਿੱਜੀ ਹਸਪਤਾਲ ਵਿਖੇ ਲਿਜਾਇਆ ਗਿਆ। ਉਥੇ ਡਾਕਟਰਾਂ ਵਲੋਂ ਬੱਚੇ ਨੂੰ ਅੰਮ੍ਰਿਤਸਰ ਗੁਰੂ ਨਾਨਕ ਦੇਵ ਹਸਪਤਾਲ ਰੈਫਰ ਕਰ ਦਿੱਤਾ। ਅੰਮ੍ਰਿਤਸਰ ਜਾਣ ਤੋਂ ਪਹਿਲਾਂ ਹੀ ਬੱਚੇ ਦੀ ਮੌਤ ਹੋ ਗਈ।