ਖੇਤਰੀ ਪ੍ਰਤੀਨਿਧ
ਅੰਮ੍ਰਿਤਸਰ, 3 ਜੁਲਾਈ
ਪਿਛਲੇ 24 ਘੰਟਿਆਂ ਵਿੱਚ ਕਮਿਸ਼ਨਰੇਟ ਪੁਲੀਸ ਅੰਮ੍ਰਿਤਸਰ ਵਲੋਂ ਵੱਖ-ਵੱਖ ਥਾਵਾਂ ਤੋਂ 239 ਗ੍ਰਾਮ ਹੈਰੋਇਨ, ਇੱਕ ਲੱਖ ਰੁਪਏ (ਡਰੱਗ ਮਨੀ), 700 ਨਸ਼ੀਲੀਆਂ ਗੋਲੀਆਂ ਸਮੇਤ 21 ਜਣਿਆਂ ਨੂੰ ਕਾਬੂ ਕੀਤਾ ਹੈ। ਜਾਣਕਾਰੀ ਅਨੁਸਾਰ, ਪੁਲੀਸ ਨੇ 40 ਗ੍ਰਾਮ ਹੈਰੋਇਨ ਸਮੇਤ ਅਵੀਨਾਸ਼ ਉਰਫ ਬਸੰਤੀ ਵਾਸੀ ਛੇਹਰਟਾ, 40 ਗ੍ਰਾਮ ਹੈਰੋਇਨ ਸਮੇਤ ਮਨਦੀਪ ਸਿੰਘ ਉਰਫ ਗੁਰੀ ਅਤੇ ਲਵਪ੍ਰੀਤ ਸਿੰਘ ਉਰਫ ਰਾਹੁਲ ਵਾਸੀਆਨ ਗੁਰੂ ਕੀ ਵਡਾਲੀ ਛੇਹਰਟਾ, 28 ਗ੍ਰਾਮ ਹੈਰੋਇਨ, ਇੱਕ ਕੰਡਾ, 60,000/-ਰੁਪਏ (ਡਰੱਗ ਮਨੀ) ਸਮੇਤ ਜਸਵੰਤ ਸਿੰਘ ਉਰਫ਼ ਟੋਨੀ, ਗੁਰਭੇਜ ਸਿੰਘ ਅਤੇ ਰਜਿੰਦਰ ਸਿੰਘ ਉਰਫ ਸੋਨੂੰ ਵਾਸੀਆਨ ਅੰਮ੍ਰਿਤਸਰ ਨੂੰ ਗ੍ਰਿਫ਼ਤਾਰ ਕੀਤਾ ਹੈ। ਇਸ ਤੋਂ ਇਲਾਵਾ ਰੋਸ਼ਨ ਲਾਲ ਵਾਸੀ ਅੰਮ੍ਰਿਤਸਰ, ਪਰਮਜੀਤ ਸਿੰਘ ਵਾਸੀ ਪਿੰਡ ਵੱਲਾ, ਵਿਨੋਦ ਕੁਮਾਰ ਉਰਫ਼ ਲੱਛੂ ਵਾਸੀ ਛੋਟਾ ਹਰੀਪੁਰਾ, ਰਾਹੁਲ ਉਰਫ਼ ਸੋਮਾ ਵਾਸੀ ਅੰਮ੍ਰਿਤਸਰ, ਮੰਨੂ ਉਰਫ ਮਾਨੂੰ ਵਾਸੀ ਨਵੀਂ ਅਬਾਦੀ ਫੈਜ਼ਪੁਰਾ, ਸ਼ਿਵਾ ਵਾਸੀ ਪਿੰਡ ਮਾਹਲ, ਰੋਹਿਤ ਚੋਪੜਾ ਉਰਫ ਲੱਲੂ ਵਾਸੀ ਅੰਮ੍ਰਿਤਸਰ, ਗੁਰਸੇਵਕ ਸਿੰਘ ਉਰਫ ਸੇਵਕ ਵਾਸੀ ਪਿੰਡ ਤੇਜ਼ਾ ਸਿੰਘ ਵਾਲਾ, ਆਸ਼ੂ ਉਰਫ ਝੱਲੂ ਵਾਸੀ ਘੁਮਿਆਰਾਂ ਦਾ ਮੁਹੱਲਾ ਛੋਟਾ ਹਰੀਪੁਰਾ, ਜਤਿੰਦਰ ਸਿੰਘ ਉਰਫ ਘੋਲੂ ਵਾਸੀ ਪਿੰਡ ਫਤਹਿਪੁਰ, ਰੇਸ਼ਮ ਸਿੰਘ ਉਰਫ਼ ਮੋਚੀ ਵਾਸੀ ਅੰਨਗੜ੍ਹ ਅੰਮ੍ਰਿਤਸਰ, ਸਾਹਿਬ ਸਿੰਘ ਉਰਫ ਪਾਹੜੂ ਵਾਸੀ ਅੰਮ੍ਰਿਤਸਰ, ਰਣਜੀਤ ਸਿੰਘ ਉਰਫ ਰਾਣਾ ਵਾਸੀ ਪਿੰਡ ਲੱਧੇਵਾਲ ਆਦਿ ਨੂੰ ਕਾਬੂ ਕੀਤਾ ਗਿਆ ਹੈ।