ਟ੍ਰਿਬਿਊਨ ਨਿਊਜ਼ ਸਰਵਿਸ
ਅੰਮ੍ਰਿਤਸਰ, 9 ਜਨਵਰੀ
ਸਥਾਨਕ ਕੇਂਦਰੀ ਜੇਲ੍ਹ ਵਿਚੋਂ ਅੱਜ 19 ਮੋਬਾਈਲ ਫੋਨ, ਪੰਜ ਮੋਬਾਈਲ ਚਾਰਜਰ ਅਤੇ ਹੈੱਡ ਫੋਨ ਬਰਾਮਦ ਹੋਏ ਹਨ। ਇਸ ਸਬੰਧ ਵਿਚ 16 ਕੈਦੀਆਂ ਨੂੰ ਨਾਮਜ਼ਦ ਕੀਤਾ ਗਿਆ ਅਤੇ ਦੋ ਵੱਖ ਵੱਖ ਕੇਸ ਦਰਜ ਕੀਤੇ ਗਏ ਹਨ। ਇਸ ਸਬੰਧੀ ਨਾਮਜ਼ਦ ਕੀਤੇ 16 ਕੈਦੀਆਂ ਵਿਚ ਸੁਖਰਾਜ ਸਿੰਘ ਉਰਫ ਰਾਜਾ, ਨਿਸ਼ਾਨ ਸਿੰਘ, ਸਾਹਿਲ ਕੁਮਾਰ, ਜੋਬਨਜੀਤ ਸਿੰਘ ਉਰਫ ਬੋਬੀ, ਜੰਗ ਬਹਾਦਰ ਸਿੰਘ ਉਰਫ ਜੱਗਾ ਸਿੰਘ, ਰਸਾਲ ਸਿੰਘ, ਸੰਦੀਪ ਸੈਣੀ ਅਤੇ ਦੂਜੇ ਕੇਸ ਵਿਚ ਜਗਰੂਪ ਸਿੰਘ, ਰਾਹੁਲ ਸਿੰਘ, ਅਵਿਨਾਸ਼, ਮਨਪ੍ਰੀਤ ਸਿੰਘ, ਧਨਵਿੰਦਰ ਸਿੰਘ, ਗੁਰਜੀਤ ਸਿੰਘ, ਜੋਧਬੀਰ ਸਿੰਘ, ਗੁਰਪ੍ਰੀਤ ਸਿੰਘ ਆਦਿ ਸ਼ਾਮਲ ਹਨ।