ਟ੍ਰਿਬਿਊਨ ਨਿਊਜ਼ ਸਰਵਿਸ
ਅੰਮ੍ਰਿਤਸਰ 28 ਮਾਰਚ
ਥਾਣਾ ਸੀ-ਡਿਵੀਜ਼ਨ ਦੀ ਪੁਲੀਸ ਨੇ ਜੂਆ ਖੇਡਣ ਦੇ ਮਾਮਲੇ ਵਿਚ ਗਲਤੀ ਗੈਂਗ ਦੇ 16 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ ਅਤੇ ਉਨ੍ਹਾਂ ਕੋਲੋਂ 3 ਲੱਖ 30 ਹਜ਼ਾਰ ਰੁਪਏ ਬਰਾਮਦ ਕੀਤੇ ਹਨ। ਇਸ ਸਬੰਧ ਵਿਚ ਥਾਣਾ ਸੀ-ਡਵੀਜ਼ਨ ਵਿੱਚ ਦੋ ਵੱਖ ਵੱਖ ਮਾਮਲੇ ਦਰਜ ਕੀਤੇ ਗਏ ਹਨ। ਏਸੀਪੀ ਹਰਮਿੰਦਰ ਸਿੰਘ ਸੰਧੂ ਨੇ ਦੱਸਿਆ ਕਿ ਗੁੱਜਰਪੁਰ ਇਲਾਕੇ ਵਿਚ ਛਾਪਾ ਮਾਰ ਕੇ ਜਸਦੀਪ ਸਿੰਘ ਉਰਫ ਗਲਤੀ ਗੈਂਗ ਦੇ 16 ਵਿਅਕਤੀਆਂ ਨੂੰ ਜੂਆ ਖੇਡਦੇ ਹੋਏ ਕਾਬੂ ਕੀਤੇ ਹਨ। ਗ੍ਰਿਫ਼ਤਾਰ ਕੀਤੇ ਵਿਅਕਤੀਆਂ ਦੀ ਸ਼ਨਾਖਤ ਯੋਗੇਸ਼ ਕੁਮਾਰ, ਸੁਰਿੰਦਰ ਸਿੰਘ ਉਰਫ ਗਾਮਾ, ਬਲਦੇਵ ਪ੍ਰਕਾਸ਼, ਜਸਦੀਪ ਸਿੰਘ ਉਰਫ ਗ਼ਲਤੀ ਤੇ ਸੁਰਜੀਤ ਸਿੰਘ ਵਜੋਂ ਹੋਈ ਹੈ। ਇਨ੍ਹਾਂ ਖ਼ਿਲਾਫ਼ ਆਈਪੀਸੀ ਦੀ ਧਾਰਾ 420 ਅਤੇ ਗੈਂਬਲਿੰਗ ਐਕਟ ਹੇਠ ਕੇਸ ਦਰਜ ਕੀਤਾ ਗਿਆ ਹੈ। ਦੂਜੇ ਕੇਸ ਵਿਚ 11 ਵਿਅਕਤੀ ਗ੍ਰਿਫਤਾਰ ਕੀਤੇ ਹਨ ਜਿਨ੍ਹਾਂ ਵਿਚ ਰਾਜੇਸ਼ ਸੋਨੀ. ਅਮਨਦੀਪ, ਰਾਜ ਕੁਮਾਰ, ਬਲਜਿੰਦਰ ਸਿੰਘ, ਚੇਤਨ, ਵਰੁਣ ਸ਼ਰਮਾ, ਦੀਪਕ, ਗਗਨਪ੍ਰੀਤ ਸਿੰਘ, ਮਨੀਸ਼ ਕੁਮਾਰ, ਆਸ਼ੂਤੋਸ਼ ਅਤੇ ਆਕਾਸ਼ਦੀਪ ਸ਼ਾਮਲ ਹਨ। ਇਨ੍ਹਾਂ ਖਿਲਾਫ ਗੈਂਬਲਿੰਗ ਐਕਟ ਹੇਠ ਕੇਸ ਦਰਜ ਕੀਤਾ ਗਿਆ ਹੈ।