ਪੱਤਰ ਪ੍ਰੇਰਕ
ਅੰਮ੍ਰਿਤਸਰ , 22 ਸਤੰਬਰ
ਅੱਜ ਜ਼ਿਲ੍ਹਾ ਪੱਧਰ ਟੂਰਨਾਂਮੈਟ ਦਾ ਸਮਾਪਤੀ ਸਮਾਗਮ ਖਾਲਸਾ ਕਾਲਜੀਏਟ ਸਕੂਲ ਵਿੱਚ ਕਰਵਾਇਆ ਗਿਆ ਹੈ। ਇਸ ਸਮਾਗਮ ਵਿੱਚ ਡਿਪਟੀ ਕਮਿਸ਼ਨਰ, ਹਰਪ੍ਰੀਤ ਸਿੰਘ ਸੂਦਨ ਨੇ ਜੇਤੂ ਖਿਡਾਰੀਆਂ ਨੂੰ ਇਨਾਮਾਂ ਦੀ ਵੰਡ ਕੀਤੀ। ਸ੍ਰੀ ਸੂਦਨ ਨੇ ਦੱਸਿਆ ਕਿ ਜ਼ਿਲ੍ਹਾ ਪੱਧਰ ਟੂਰਨਾਮੈਂਟ ਵਿੱਚ ਫੁੱਟਬਾਲ, ਹੈਂਡਬਾਲ, ਖੋਹ ਖੋਹ, ਲਾਅਨ ਟੈਨਿਸ, ਗਤਕਾ, ਬਾਸਕਿਟਬਾਲ, ਵਾਲੀਬਾਲ ਦੇ 1350 ਖਿਡਾਰੀਆਂ ਨੇ ਭਾਗ ਲਿਆ। ਜ਼ਿਲ੍ਹਾ ਖੇਡ ਅਫ਼ਸਰ ਜਸਮੀਤ ਕੌਰ ਨੇ ਦੱਸਿਆ ਕਿ ਆਖਰੀ ਦਿਨ ਫੁੱਟਬਾਲ ਦੇ 21 ਸਾਲ ਤੋਂ ਘੱਟ ਉਮਰ ਵਰਗ ਵਿੱਚ ਲੜਕਿਆਂ ਦਾ ਫਾਈਨਲ ਮੈਚ ਖਾਲਸਾ ਕਾਲਜ ਅਤੇ ਨੌਸ਼ਹਿਰਾ ਦੀ ਟੀਮ ਨੇ ਖਾਲਸਾ ਕਾਲਜ ਨੂੰ ਹਰਾ ਕੇ ਜਿੱਤਿਆ।