ਕਿਸਾਨ ਮੋਰਚੇ ਵਿੱਚ 188ਵੇਂ ਦਿਨ ਵੀ ਨਾਅਰੇ ਗੂੰਜੇ

ਕਿਸਾਨ ਮੋਰਚੇ ਵਿੱਚ 188ਵੇਂ ਦਿਨ ਵੀ ਨਾਅਰੇ ਗੂੰਜੇ

ਜਗਰਾਉਂ ’ਚ ਧਰਨੇ ਨੂੰ ਸੰਬੋਧਨ ਕਰਦਾ ਹੋਇਆ ਕਿਸਾਨ ਕੰਵਲਜੀਤ ਖੰਨਾ।

ਜਸਬੀਰ ਸ਼ੇਤਰਾ
ਜਗਰਾਉਂ, 6 ਅਪਰੈਲ

ਸੱਤਾ ਦੇ ਨਸ਼ੇ ’ਚ ਮਦਹੋਸ਼ ਫਾਸ਼ੀਵਾਦੀ ਤਾਕਤਾਂ ਅਤੇ ਹਾਕਮਾਂ ਨੂੰ ਆਮ ਲੋਕਾਂ ਦੀ ਭੋਰਾ ਵੀ ਚਿੰਤਾ ਨਹੀਂ। ਚਾਰ ਮਹੀਨੇ ਤੋਂ ਉਪਰ ਹੋ ਗਏ ਹਨ ਦਿੱਲੀ ਦੀਆਂ ਬਰੂਹਾਂ ’ਤੇ ਗਰਮੀ ਸਰਦੀ ਪਿੰਡੇ ’ਤੇ ਹੰਢਾ ਕੇ ਹੱਕਾਂ ਲਈ ਲੜਦੇ ਕਿਸਾਨਾਂ ਨੂੰ, ਪਰ ਸਰਕਾਰ ’ਤੇ ਕੋਈ ਅਸਰ ਨਹੀਂ ਹੋਇਆ ਜਾਪਦਾ। ਤਿੰਨ ਖੇਤੀ ਕਾਨੂੰਨਾਂ ਦੇ ਵਿਰੋਧ, ਫ਼ਸਲਾਂ ’ਤੇ ਘੱਟੋ ਘੱਟ ਸਮਰਥਨ ਮੁੱਲ ਦੀ ਗਾਰੰਟੀ ਸਮੇਤ ਹੋਰਨਾਂ ਮੰਗਾਂ ਲਈ ਲੜਿਆ ਜਾ ਰਿਹਾ ਘੋਲ ਜਿੱਤ ਹਾਸਲ ਕਰਨ ਤੋਂ ਬਾਅਦ ਹੀ ਸਮਾਪਤ ਹੋਵੇਗਾ। ਇਹ ਪ੍ਰਗਟਾਵਾ ਅੱਜ ਇਥੇ ਰੇਲਵੇ ਪਾਰਕ ’ਚ ਕਿਸਾਨ ਆਗੂਆਂ ਨੇ ਕੀਤਾ। ਧਰਨੇ ਦੇ 188ਵੇਂ ਦਿਨ ਮੋਦੀ ਹਕੂਮਤ ਖ਼ਿਲਾਫ਼ ਨਾਅਰੇ ਗੂੰਜਦੇ ਰਹੇ।

ਬੁਲਾਰਿਆਂ ਨੇ ਕਿਹਾ ਕਿ ਅੱਜ ਦੇ ਦਿਨ 1929 ’ਚ ਸ਼ਹੀਦ ਭਗਤ ਸਿੰਘ ਅਤੇ ਬਟੂਕੇਸ਼ਵਰ ਦੱਤ ਨੇ ਲਾਹੌਰ ਅਸੈਂਬਲੀ ਹਾਲ ’ਚ ਬੰਬ ਸੁੱਟ ਕੇ ਅੰਗਰੇਜ਼ ਹਕੂਮਤ ਵਲੋਂ ਪਾਸ ਕੀਤੇ ਜਾ ਰਹੇ ਟਰੇਡ ਡਿਸਪਿਊਟ ਐਕਟ ਖ਼ਿਲਾਫ਼ ਵਿਰੋਧ ਪ੍ਰਗਟ ਕਰਦਿਆਂ ਗ੍ਰਿਫ਼ਤਾਰੀਆਂ ਦਿੱਤੀਆਂ ਸਨ। ਉਸ ਸਮੇਂ ਇਨ੍ਹਾਂ ਯੋਧਿਆਂ ਨੇ ਹਾਲ ’ਚ ਪਰਚੇ ਸੁੱਟੇ ਸਨ, ਜਿਨਾਂ ’ਤੇ ਲਿਖਿਆ ਸੀ ‘ਬੋਲੇ ਕੰਨਾਂ ਨੂੰ ਸੁਣਾਉਣ ਲਈ ਧਮਾਕੇ ਦੀ ਲੋੜ ਹੁੰਦੀ ਹੈ।’ ਇਸ ਇਤਿਹਾਸਕ ਦਿਨ ’ਤੇ ਸੂਰਬੀਰਾਂ ਨੂੰ ਯਾਦ ਕਰਦਿਆਂ ਬੁਲਾਰਿਆਂ ਨੇ ਕਿਹਾ ਕਿ ਅੱਜ ਦੇ ਕਾਲੇ ਅੰਗਰੇਜ਼ ਬੋਲੇ ਹੀ ਨਹੀਂ ਸਗੋਂ ਸੱਤਾ ਦੇ ਨਸ਼ੇ ’ਚ ਮਦਹੋਸ਼ ਅਤੇ ਕਾਰਪੋਰੇਟ ਜੋਕਾਂ ਲਈ ਕੰਮ ਕਰ ਰਹੇ ਹਨ। ਇਨ੍ਹਾਂ ਦੀਆਂ ਅੱਖਾਂ ਖੋਲ੍ਹਣ ਲਈ ਵੀ ਵੱਡੇ ਧਮਾਕੇ ਕਰਨੇ ਪੈਣਗੇ ਜਿਨ੍ਹਾਂ ’ਚੋਂ ਇਕ ਹੁਣ ਮਈ ’ਚ ਸੰਸਦ ਵੱਲ ਹੋਣ ਵਾਲਾ ਕੂਚ ਵੀ ਹੈ। ਇਸ ਦੇਸ਼ਵਿਆਪੀ ਕਿਸਾਨ ਮਜ਼ਦੂਰ ਅੰਦੋਲਨ ਦਾ ਤਿੱਖਾ ਦਬਾਅ ਹੀ ਕਾਲੇ ਕਾਨੂੰਨਾਂ ਦਾ ਮੂੰਹ ਮੋੜੇਗਾ। ਇਕੱਠ ਨੂੰ ਕੰਵਲਜੀਤ ਖੰਨਾ, ਹਰਚੰਦ ਸਿੰਘ ਢੋਲਣ, ਦਰਸ਼ਨ ਸਿੰਘ ਗਾਲਿਬ, ਧਰਮ ਸਿੰਘ ਸੂਜਾਪੁਰ, ਜਗਦੀਸ਼ ਸਿੰਘ ਨੇ ਸੰਬੋਧਨ ਕਰਦਿਆਂ ਕਿਹਾ ਕਿ ਸੰਯੁਕਤ ਕਿਸਾਨ ਮੋਰਚੇ ਦੇ ਸਾਰੇ ਸੱਦੇ ਪੂਰੀ ਤਨਦੇਹੀ ਨਾਲ ਲਾਗੂ ਕੀਤੇ ਜਾਣਗੇ।

ਇਸ ਦੌਰਾਨ ਉਨ੍ਹਾਂ ਕਿਹਾ ਕਿ 11 ਅਪਰੈਲ ਨੂੰ ਰੇਲਵੇ ਪਾਰਕ ਵਿੱਚ ਬੀਤੇ ਸਮੇਂ ’ਚ ਵਿੱਛੜ ਗਏ ਇਨਕਲਾਬੀ ਲਹਿਰ ਦੇ ਸਾਥੀਆਂ ਮਾਸਟਰ ਕਾਮਰੇਡ ਗੁਰਚਰਨ ਸਿੰਘ ਹਠੂਰ, ਮਾਸਟਰ ਨਾਇਬ ਸਿੰਘ ਰਸੂਲਪੁਰ, ਸਾਹਿਤਕਾਰ ਅਤੇ ਬਿਜਲੀ ਮੁਲਾਜ਼ਮ ਆਗੂ ਹਾਕਮ ਸਿੰਘ ਗਾਲਿਬ, ਕਾਮਰੇਡ ਗੁਰਬਖਸ਼ ਸਿੰਘ ਹਠੂਰ, ਸਿੱਖਿਆ ਅਧਿਕਾਰੀ ਰਣਜੀਤ ਸਿੰਘ ਨੂੰ ਯਾਦ ਕੀਤਾ ਜਾਵੇਗਾ। 

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਵੇ ਮੈਂ ਤਿੜਕੇ ਘੜੇ ਦਾ ਪਾਣੀ...

ਵੇ ਮੈਂ ਤਿੜਕੇ ਘੜੇ ਦਾ ਪਾਣੀ...

ਪੰਜਾਬੀਆਂ ਅਤੇ ਸਿਕੰਦਰ ਦੀ ਲੜਾਈ

ਪੰਜਾਬੀਆਂ ਅਤੇ ਸਿਕੰਦਰ ਦੀ ਲੜਾਈ

ਕਿਸਾਨਾਂ ਦਾ ਚਿੱਤਰਕਾਰ ਵਾਨ ਗੌਗ

ਕਿਸਾਨਾਂ ਦਾ ਚਿੱਤਰਕਾਰ ਵਾਨ ਗੌਗ

ਸਥਿਰਤਾ ਤੇ ਅਸਥਿਰਤਾ ਦਾ ਦਵੰਦ

ਸਥਿਰਤਾ ਤੇ ਅਸਥਿਰਤਾ ਦਾ ਦਵੰਦ

ਸ਼ਾਇਰ ਤੇ ਮਿੱਟੀ ਦੋ ਨਹੀਂ...

ਸ਼ਾਇਰ ਤੇ ਮਿੱਟੀ ਦੋ ਨਹੀਂ...

ਬੀਬੀ ਰਾਣੀ

ਬੀਬੀ ਰਾਣੀ

ਸ਼ਹਿਰ

View All