ਅਜੇ ਮਲਹੋਤਰਾ
ਬਸੀ ਪਠਾਣਾਂ, 17 ਅਕਤੂਬਰ
ਇੱਥੇ ਅੱਜ ਬਸੀ ਪਠਾਣਾਂ ਦੀ ਅਨਾਜ ਮੰਡੀ ਵਿੱਚ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਜੱਥੇਬੰਦੀ ਦੇ ਬਸੀ ਪਠਾਣਾਂ ਦੇ ਬਲਾਕ ਪ੍ਰਧਾਨ ਗੁਰਦੀਪ ਸਿੰਘ ਕੋਟਲਾ ਨੇ ਝੋਨੇ ਦੀ ਖਰੀਦ ਪ੍ਰਬੰਧਾਂ ਦਾ ਜਾਇਜ਼ਾ ਲਿਆ। ਉਨ੍ਹਾਂ ਕਿਹਾ ਕਿ ਗੇਟ ’ਤੇ ਝੋਨੇ ਦੀ ਨਮੀ ਚੈਕ ਹੋਣ ਤੋਂ ਬਅਦ ਵੀ ਕਿਸਾਨ ਤਿੰਨ-ਤਿੰਨ ਦਿਨ ਮੰਡੀਆਂ ਵਿੱਚ ਪ੍ਰੇਸ਼ਾਨ ਹੋ ਰਿਹਾ ਹੈ। ਉਨ੍ਹਾਂ ਸਰਕਾਰ ਨੂੰ ਚਿਤਾਵਨੀ ਦਿੱਤੀ ਇਹ ਪ੍ਰਥਾ ਤੁਰੰਤ ਬੰਦ ਹੋਣੀ ਚਾਹੀਦੀ ਹੈ। ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਕਿ ਸਥਾਨਕ ਸ਼ੈਲਰ ਮਾਲਕਾਂ ਨੂੰ ਬਸੀ ਪਠਾਣਾਂ ਦੀ ਮੰਡੀ ਤੋਂ ਦੂਰ ਰੱਖਿਆ ਜਾਵੇ ਅਤੇ ਬਾਹਰਲੇ ਸ਼ੈਲਰ ਮਾਲਕਾਂ ਨੂੰ ਬਸੀ ਪਠਾਣਾਂ ਮੰਡੀ ਨਾਲ ਜੋੜਿਆ ਜਾਵੇ। ਉਧਰ ਰਾਈਸ ਸ਼ੈਲਰ ਜੱਥੇਬੰਦੀ ਦੇ ਪ੍ਰਧਾਨ ਲਖਬੀਰ ਸਿੰਘ ਥਾਬਲਾਂ ਨੇ ਕਿਸਾਨਾਂ ਵੱਲੋਂ ਲਗਾਏ ਦੋਸ਼ਾਂ ਨੂੰ ਸਿਰੇ ਤੋਂ ਨਕਾਰਦੇ ਹੋਏ ਕਿਹਾ ਕਿ ਸ਼ੈਲਰ ਵਾਲੇ ਕੋਲ ਕੋਈ ਨਮੀ ਚੈਕ ਕਰਨ ਦੀ ਮਸ਼ੀਨ ਨਹੀ ਹੈ , ਸਗੋਂ ਖਰੀਦ ਏਜੰਸਸੀਆਂ ਦੇ ਅਧਿਕਾਰੀ ਝੋਨੇ ਵਿੱਚ ਨਮੀ ਦੀ ਮਾਤਰਾ ਦੀ ਜਾਂਚ ਕਰਦੇ ਹਨ।