ਬਲਜੀਤ ਸਿੰਘ
ਸਰਦੂਲਗੜ੍ਹ, 4 ਅਗਸਤ
ਪਿਛਲੇ ਦਿਨਾਂ ’ਚ ਹੋਈ ਬਰਸਾਤ ਦੇ ਕਾਰਨ ਹਲਕਾ ਸਰਦੂਲਗੜ੍ਹ ਦੇ ਪਿੰਡ ਕੁਸਲਾ ਅਤੇ ਮੀਆਂ ਵਿਖੇ ਪੰਜ ਸੌ ਏਕੜ ਤੋਂ ਜ਼ਿਆਦਾ ਨਰਮੇ ਅਤੇ ਝੋਨੇ ਦੀ ਫਸਲ ਬਰਬਾਦ ਹੋ ਗਈ ਹੈ। ਪਿੰਡ ਕੁਸਲੇ ਦੇ ਕਿਸਾਨ ਆਗੂ ਰਮਨਦੀਪ ਸਿੰਘ ਨੇ ਦੱਸਿਆ ਕਿ ਬਰਸਾਤ ਕਾਰਨ ਪਾਣੀ ਨੀਵੇਂ ਖੇਤਾਂ ’ਚ ਇਕੱਠਾ ਹੋਣ ਕਾਰਨ 500 ਏਕੜ ਤੋਂ ਵੱਧ ਫਸਲ ਪਾਣੀ ’ਚ ਡੁੱਬ ਕੇ ਮਰ ਗਈ। ਉਨ੍ਹਾਂ ਸੂਬਾ ਸਰਕਾਰ ਤੋਂ ਮੰਗ ਕੀਤੀ ਕਿ ਖਰਾਬ ਫਸਲ ਦੀ ਗਿਰਦਾਵਰੀ ਕਰਵਾਕੇ ਮੁਆਵਜ਼ਾ ਦਿੱਤਾ ਜਾਵੇ।