ਪੱਤਰ ਪ੍ਰੇਰਕ
ਝੁਨੀਰ, 3 ਅਪਰੈਲ
ਕਸਬਾ ਝੁਨੀਰ ਦੇ ਨਰਮਾ ਉਤਪਾਦਕ ਮਲੂਕ ਸਿੰਘ ਝੁਨੀਰ, ਜਗਸੀਰ ਸਿੰਘ ਸਾਬਕਾ ਪੰਚ, ਸੁਰਜੀਤ ਸਿੰਘ ਸਿੱਧੂ ਅਤੇ ਤਰਸੇਮ ਸਿੰਘ ਸਿੱਧੂ ਨੇ ਇਕ ਪ੍ਰੈੱਸ ਬਿਆਨ ਵਿੱਚ ਪੰਜਾਬ ਖੇਤੀਬਾੜੀ ਵਿਭਾਗ ਅਤੇ ਰਾਜ ਸਰਕਾਰ ਤੋਂ ਇਲਾਕਾ ਝੁਨੀਰ ਦੇ ਪਿੰਡਾਂ ਨੂੰ ਅਗੇਤੇ ਨਰਮੇ ਦਾ ਸੁਧਰਿਆ ਅਗੇਤਾ ਹੋਇਆ ਬੀਜ ਤੁਰੰਤ ਸਪਲਾਈ ਕੀਤੇ ਜਾਣ ਦੀ ਮੰਗ ਕੀਤੀ ਹੈ।
ਕਿਸਾਨਾਂ ਨੇ ਦੱਸਿਆ ਕਿ ਬੀਤੇ 4-5 ਸਾਲਾਂ ਤੋਂ ਹੀ ਨਰਮੇ ਦਾ ਸੁਧਰਿਆ ਹੋਇਆ ਬੀਜ ਰਾਜ ਸਰਕਾਰ ਵੱਲੋਂ ਨਾ ਮਿਲਣ ਕਾਰਨ ਨਰਮੇ ਦੀ ਵਧੀਆ ਫ਼ਸਲ ਵੀ ਨਰਮੇ ਦੇ ਖਿੜਨ ਮੌਕੇ ਅਨੇਕਾਂ ਪ੍ਰਕਾਰ ਦੀਆਂ ਸੁੰਡੀਆਂ ਦੇ ਹਮਲੇ ਹੇਠ ਆ ਰਹੀ ਹੈ ਜਿਸ ਕਾਰਨ ਅਨੇਕਾਂ ਪ੍ਰਕਾਰ ਦੇ ਕੀਟਨਾਸ਼ਕਾਂ ਦਾ ਸਪਰੇਅ ਕੀਤੇ ਜਾਣ ਦੇ ਬਾਵਜੂਦ ਵੀ ਨਰਮੇ ਦੀ ਫ਼ਸਲ ਬਰਬਾਦ ਹੋ ਜਾਂਦੀ ਰਹੀ ਹੈ। ਕਿਸਾਨਾਂ ਨੇ ਦੱਸਿਆ ਕਿ ਗੁਜਰਾਤ ਦੇ ਨਰਮੇ ਦੇ ਵੱਡੇ-ਵੱਡੇ ਡੀਲਰਾਂ ਵੱਲੋਂ ਮਹਿੰਗੇ ਭਾਅ ਤੇ ਵੇਚਣ ਬੀਜ ਕਾਰਨ ਕਿਸਾਨਾਂ ਦਾ ਨੁਕਸਾਨ ਕਈ ਸਾਲਾਂ ਤੋਂ ਹੁੰਦਾ ਆ ਰਿਹਾ ਹੈ। ਕਿਸਾਨਾਂ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਆਪਣੇ ਵੱਲੋਂ ਕੀਤੇ ਐਲਾਨਾਂ ਅਨੁਸਾਰ ਕਿਸਾਨਾਂ ਨੂੰ ਨਰਮੇ ਦਾ ਚੰਗੇ ਦਰਜੇ ਦਾ ਬੀਜ ਸਹੀ ਸਮੇਂ ਸਿਰ ਸਪਲਾਈ ਕਰਨ ਤਾਂ ਕਿ ਨਰਮੇ ਦੀ ਫਸਲ ਕਈ ਤਰ੍ਹਾਂ ਦੀਆਂ ਸੁੰਡੀਆਂ ਦੀ ਮਾਰ ਤੋਂ ਬਚ ਸਕੇ।