ਜਗਜੀਤ ਸਿੰਘ
ਮੁਕੇਰੀਆਂ, 5 ਜੁਲਾਈ
ਸ਼ਾਹ ਨਹਿਰ ਮੁਕੇਰੀਆਂ ਅਧੀਨ ਹਾਲ ਹੀ ਵਿੱਚ ਕਰੀਬ ਦੋ ਕਰੋੜ ਖਰਚ ਕੇ ਕੰਕਰੀਟ ਨਾਲ ਬਣਾਈ ਨੰਗਲ ਡਿਸਟ੍ਰੀਬਿਊਟਰੀ ਦਾ ਪਾਣੀ ਟੇਲਾਂ ’ਤੇ ਪੁੱਜਣ ਤੋਂ ਪਹਿਲਾਂ ਹੀ ਇਸ ਵਿੱਚ ਕਸਬਾ ਭੰਗਾਲਾ ਕੋਲ ਪਾੜ ਪੈ ਗਿਆ ਹੈ। ਪਾੜ ਪੈਣ ਕਾਰਨ ਨਹਿਰ ਦੇ ਪਾਣੀ ਨਾਲ ਨੇੜਲੇ ਖੇਤਾਂ ਚ ਜਲ ਥਲ ਹੋ ਗਿਆ ਹੈ। ਕਿਸਾਨ ਸਭਾ ਦੇ ਜ਼ਿਲ੍ਹਾ ਪ੍ਰਧਾਨ ਕਾਮਰੇਡ ਆਸ਼ਾ ਨੰਦ ਨੇ ਕਿਹਾ ਕਿ ਪਹਿਲਾਂ ਹੀ ਇਸ ਦਾ ਖਦਸ਼ਾ ਜਤਾਇਆ ਸੀ।