ਵਾਸ਼ਿੰਗਟਨ: ਅਮਰੀਕਾ ਦੀ ਸੁਪਰੀਮ ਕੋਰਟ ਨੇ ਅੱਜ ਟਰੰਪ ਪ੍ਰਸ਼ਾਸਨ ਲਈ 2003 ਤੋਂ ਬਾਅਦ ਪਹਿਲੀ ਵਾਰ ਦੋਸ਼ੀਆਂ ਨੂੰ ਫਾਂਸੀ ਦਿੱਤੇ ਜਾਣ ਲਈ ਰਾਹ ਪੱਧਰਾ ਕਰ ਦਿੱਤਾ ਹੈ। ਅਦਾਲਤ ਨੇ ਚਾਰ ਕੈਦੀਆਂ ਦੀ ਜ਼ਹਿਰੀਲਾ ਟੀਕਾ ਵਰਤਣ ਸਬੰਧੀ ਪ੍ਰਕਿਰਿਆ ਨੂੰ ਚੁਣੌਤੀ ਦਿੰਦੀ ਅਪੀਲ ਰੱਦ ਕਰ ਦਿੱਤੀ ਹੈ। ਸੁਪਰੀਮ ਕੋਰਟ ਨੇ ਹੇਠਲੀ ਅਦਾਲਤ ਵਲੋਂ ਫਾਂਸੀ ਲਾਏ ਜਾਣ ਸਬੰਧੀ ਦਿੱਤੀ ਮਨਜ਼ੂਰੀ ਨੂੰ ਬਰਕਰਾਰ ਰੱਖਿਆ ਹੈ। ਦੋਸ਼ੀਆਂ ਵਿੱਚ ਡੈਲੀਅਲ ਲੀ, ਵੈਸਲੇ ਪੁਰਕੀ, ਅਲਫਰਡ ਬੁਰਗੀਓਸ ਅਤੇ ਡਸਟਿਨ ਹੌਂਕੇਨ ਸ਼ਾਮਲ ਹਨ। ਇਨ੍ਹਾਂ ਨੂੰ ਜੁਲਾਈ ਅਤੇ ਅਗਸਤ ਵਿੱਚ ਇੰਡੀਆਨਾ ਦੇ ਟੇਰੀ ਹੌਟ ਸਥਿਤ ਸੰਘੀ ਜੇਲ੍ਹ ਵਿੱਚ ਫਾਹੇ ਲਾਇਆ ਜਾਵੇਗਾ।
-ਰਾਇਟਰਜ਼