ਉੱਤਰੀ ਅਫ਼ਗ਼ਾਨਿਸਤਾਨ ’ਚ ਫਿਦਾਈਨ ਹਮਲਾ

ਉੱਤਰੀ ਅਫ਼ਗ਼ਾਨਿਸਤਾਨ ’ਚ ਫਿਦਾਈਨ ਹਮਲਾ

ਕਾਬੁਲ, 13 ਜੁਲਾਈ

ਊੱਤਰੀ ਅਫ਼ਗ਼ਾਨਿਸਤਾਨ ਦੇ ਸਮਾਂਗਨ ਸੂਬੇ ਵਿੱਚ ਕਾਰ ਵਿੱਚ ਸਵਾਰ ਖੁਦਕੁਸ਼ ਬੰਬਾਰ ਨੇ ਧਮਾਕਾ ਕਰ ਦਿੱਤਾ। ਧਮਾਕੇ ਵਿੱਚ ਕੁਝ ਜਾਨਾਂ ਜਾਣ ਦੀਆਂ ਰਿਪੋਰਟਾਂ ਹਨ, ਪਰ ਅਸਲ ਗਿਣਤੀ ਬਾਰੇ ਅਜੇ ਕੁਝ ਵੀ ਸਪਸ਼ਟ ਨਹੀਂ। ਧਮਾਕੇ ਤੋਂ ਫੌਰੀ ਮਗਰੋਂ ਅਫ਼ਗ਼ਾਨ ਬਲਾਂ ਤੇ ਹਮਲਾਵਰਾਂ ਵਿਚਾਲੇ ਦੁਵੱਲੀ ਫਾਇਰਿੰਗ ਵੀ ਹੋਈ। ਤਾਲਿਬਾਨ ਨੇ ਹਮਲੇ ਦੀ ਜ਼ਿੰਮੇਵਾਰੀ ਲਈ ਹੈ। ਸੂਬਾਈ ਹਸਪਤਾਲ ਦੇ ਮੁਖੀ ਅਬਦੁਲ ਖ਼ਲੀਲ ਮੁਸਾਦਿਕ ਨੇ ਕਿਹਾ ਕਿ ਧਮਾਕੇ ਕਰਕੇ ਘੱਟੋ ਘੱਟ 43 ਵਿਅਕਤੀ ਜ਼ਖ਼ਮੀ ਹੋ ਗਏ, ਜਿਨ੍ਹਾਂ ਵਿੱਚੋਂ ਵੱਡੀ ਗਿਣਤੀ ਆਮ ਨਾਗਰਿਕ ਤੇ ਬੱਚੇ ਹਨ। ਸੂਬਾਈ ਕੌਂਸਲ ਦੇ ਉਪ ਮੁਖੀ ਮੁਹੰਮਦ ਹਾਸ਼ਿਮ ਸਰਵਾਰੀ ਨੇ ਕਿਹਾ ਕਿ ਫਿਦਾਈਨ ਦਾ ਮੁੱਖ ਨਿਸ਼ਾਨਾ ਸੂਬਾਈ ਰਾਜਧਾਨੀ ਐਬਕ ਵਿਚਲਾ ਇੰਟੈਲੀਜੈਂਸ ਸੇਵਾ ਵਿਭਾਗ ਸੀ। ਉਨ੍ਹਾਂ ਕਿਹਾ ਕਿ ਧਮਾਕਾ ਇੰਨਾ ਜ਼ੋਰਦਾਰ ਸੀ ਕਿ ਇਸ ਦੀ ਗੂੰਜ ਕਈ ਮੀਲਾਂ ਤਕ ਸੁਣਾਈ ਦਿੱਤੀ ਤੇ ਇਸ ਨਾਲ ਕਈ ਇਮਾਰਤਾਂ ਤੇ ਘਰਾਂ ਨੂੰ ਵੀ ਨੁਕਸਾਨ ਪੁੱਜਾ।

 

 

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਗੁਰਸ਼ਰਨ ਸਿੰਘ ਹੋਣ ਦੇ ਅਰਥ

ਗੁਰਸ਼ਰਨ ਸਿੰਘ ਹੋਣ ਦੇ ਅਰਥ

ਭਗਤ ਸਿੰਘ ਅਤੇ ਮਜ਼ਦੂਰ ਲਹਿਰ

ਭਗਤ ਸਿੰਘ ਅਤੇ ਮਜ਼ਦੂਰ ਲਹਿਰ

ਕੋਈ ਦੂਰਦ੍ਰਿਸ਼ਟੀ ਹੈ ਵੀ ਜਾਂ ਨਹੀ?

ਕੋਈ ਦੂਰਦ੍ਰਿਸ਼ਟੀ ਹੈ ਵੀ ਜਾਂ ਨਹੀ?

ਨਵੇਂ ਸਿਆੜ

ਨਵੇਂ ਸਿਆੜ

ਦੋ ਦੇਸ਼ ਤੇ ਦੋ ਵੱਖ ਵੱਖ ਸਮੇਂ

ਦੋ ਦੇਸ਼ ਤੇ ਦੋ ਵੱਖ ਵੱਖ ਸਮੇਂ

ਸ਼ਹਿਰ

View All