ਤਿੰਨ ਅਰਬ ਰੁਪਏ ਲੈ ਕੇ ਵੀ ਨੇਮਾਰ ਤੋਂ ਪਿੱਛੇ ਹੈ ਮੈਸੀ

ਤਿੰਨ ਅਰਬ ਰੁਪਏ ਲੈ ਕੇ ਵੀ ਨੇਮਾਰ ਤੋਂ ਪਿੱਛੇ ਹੈ ਮੈਸੀ

ਪੈਰਿਸ, 11 ਅਗਸਤ

ਲਾਇਨਲ ਮੈਸੀ, ਜੋ ਆਪਣੇ ਕਰੀਅਰ ਦੀ ਸ਼ੁਰੂਆਤ ਤੋਂ ਬਾਰਸੀਲੋਨਾ ਲਈ ਖੇਡ ਰਿਹਾ ਹੈ, ਮੰਗਲਵਾਰ ਨੂੰ ਨਵੇਂ ਕਲੱਬ ਪੈਰਿਸ ਸੇਂਟ-ਜਰਮਨ (ਪੀਐਸਜੀ) ਵਿੱਚ ਸ਼ਾਮਲ ਹੋ ਗਿਆ, ਜਿਥੇ ਉਸ ਨੂੰ ਉਸ ਦੇ ਦੋਸਤ ਅਤੇ ਸਟਾਰ ਸਟਰਾਈਕਰ ਨੇਮਾਰ ਤੋਂ ਘੱਟ ਤਨਖਾਹ ਦਿੱਤੀ ਜਾਵੇਗੀ। ਅਰਜਨਟੀਨਾ ਦੇ 34 ਸਾਲਾ ਫਾਰਵਰਡ ਮੈਸੀ ਨੇ ਮੰਗਲਵਾਰ ਨੂੰ ਪੀਐੱਸਜੀ ਨਾਲ ਦੋ ਸਾਲਾਂ ਦਾ ਸਮਝੌਤਾ ਕੀਤਾ। ਪੀਐੱਸਜੀ ਸ਼ਨਿਚਰਵਾਰ ਨੂੰ ਸਟ੍ਰਾਸਬਰਗ ਵਿਰੁੱਧ ਮੈਚ ਤੋਂ ਪਹਿਲਾਂ 50,000 ਦਰਸ਼ਕਾਂ ਦੇ ਸਾਹਮਣੇ ਮੈਸੀ ਦੀ ਜਾਣ ਪਛਾਣ ਕਰਵਾੲੇਗਾ। ਮੈਸੀ ਨੇ ਐਤਵਾਰ ਨੂੰ ਬਾਰਸੀਲੋਨਾ ਨੂੰ ਹੰਝੂ ਭਰੀ ਵਿਦਾਇਗੀ ਦਿੱਤੀ। ਉਸ ਦੀ ਕੁੱਲ ਤਨਖਾਹ 3.5 ਕਰੋੜ ਯੂਰੋ (ਲਗਭਗ ਤਿੰਨ ਅਰਬ ਰੁਪਏ) ਹੋਵੇਗੀ, ਜੋ ਨੇਮਾਰ ਦੀ 3.7 ਕਰੋੜ ਯੂਰੋ (ਲਗਭਗ ਤਿੰਨ ਅਰਬ 22 ਕਰੋੜ ਰੁਪਏ) ਤੋਂ ਘੱਟ ਹੈ। ਮੈਸੀ ਦੇ ਆਉਣ ਨਾਲ ਪੀਐੱਸਜੀ ਕੋਲ ਹੁਣ ਦੁਨੀਆ ਦੀ ਸਭ ਤੋਂ ਮਜ਼ਬੂਤ ​​ਹਮਲਾਵਰ ਟੀਮ ਹੈ। ਉਸ ਕੋਲ ਮੈਸੀ, ਨੇਮਾਰ, ਅਰਜਨਟੀਨਾ ਦੇ ਏਂਜਲ ਡੀ ਮਾਰੀਆ ਅਤੇ ਫਰਾਂਸ ਦੇ ਸਟਾਰ ਸਟਰਾਈਕਰ ਕਾਇਲਨ ਐਂਬਾਪੇ ਸ਼ਾਮਲ ਹਨ।

 

 

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਦਰਿਆ ਅਗਨ ਦਾ ਤਰਨਾ ਹੈ

ਦਰਿਆ ਅਗਨ ਦਾ ਤਰਨਾ ਹੈ

ਬਰਦੌਲੀ ਦੇ ਕਿਸਾਨ ਅੰਦੋਲਨ ਦੀ ਵਿਰਾਸਤ

ਬਰਦੌਲੀ ਦੇ ਕਿਸਾਨ ਅੰਦੋਲਨ ਦੀ ਵਿਰਾਸਤ

ਇਹ ਸਾਡੀ ਫ਼ਿਤਰਤ ਨਹੀਂ !

ਇਹ ਸਾਡੀ ਫ਼ਿਤਰਤ ਨਹੀਂ !

ਕਿਸਾਨਾਂ ਦਾ ਦਰਦ ਅਤੇ ਸੁਪਰੀਮ ਕੋਰਟ

ਕਿਸਾਨਾਂ ਦਾ ਦਰਦ ਅਤੇ ਸੁਪਰੀਮ ਕੋਰਟ

ਲਖੀਮਪੁਰ ਮਾਮਲਾ ਅਤੇ ਸਰਕਾਰ

ਲਖੀਮਪੁਰ ਮਾਮਲਾ ਅਤੇ ਸਰਕਾਰ

ਕਿਸ ਹੀ ਜੋਰੁ ਅਹੰਕਾਰ ਬੋਲਣ ਕਾ॥

ਕਿਸ ਹੀ ਜੋਰੁ ਅਹੰਕਾਰ ਬੋਲਣ ਕਾ॥

ਸ਼ਹਿਰ

View All