ਪੰਜਾਬੀ ਟ੍ਰਿਬਿਊਨ ਵੈੱਬ ਡੈਸਕ
ਚੰਡੀਗੜ੍ਹ, 9 ਅਗਸਤ
ਟੋਕੀਓ ਓਲੰਪਿਕ ਤੋਂ ਵਾਪਸ ਦੇਸ਼ ਪਰਤ ਰਹੇ ਭਾਰਤੀ ਖਿਡਾਰੀਆਂ ਤੇ ਤਗ਼ਮਾ ਜੇਤੂਆਂ ਦਾ ਅੱਜ ਸ਼ਾਮੀਂ ਨਵੀਂ ਦਿੱਲੀ ਦੇ ਅਸ਼ੋਕਾ ਹੋਟਲ ਵਿੱਚ ਸਨਮਾਨ ਕੀਤਾ ਗਿਆ। ਸਨਮਾਨ ਸਮਾਗਮ ਖੇਡ ਮੰਤਰਾਲੇ ਤੇ ਸਾਈ ਵੱਲੋਂ ਸਾਂਝੇ ਤੌਰ ’ਤੇ ਵਿਉਂਤਿਆ ਗਿਆ। ਇਸ ਮੌਕੇ ਕੇਂਦਰੀ ਖੇਡ ਮੰਤਰੀ ਅਨੁਰਾਗ ਠਾਕੁਰ ਨੇ ਖਿਡਾਰੀਆਂ ਦੀ ਹੌਸਲਾ ਅਫਜ਼ਾਈ ਕੀਤੀ।