ਦਿ ਰੈਵੇਨਿਊ ਪਟਵਾਰ ਯੂਨੀਅਨ ਦੀ ਚੋਣ

ਦਿ ਰੈਵੇਨਿਊ ਪਟਵਾਰ ਯੂਨੀਅਨ ਦੀ ਚੋਣ

ਨਵੇਂ ਚੁਣੇ ਪ੍ਰਧਾਨ ਤੇ ਹੋਰ ਅਹੁਦੇਦਾਰ ਸੂਬਾਈ ਤੇ ਜ਼ਿਲ੍ਹਾ ਆਗੂਆਂ ਨਾਲ।  -ਫੋਟੋ: ਲਾਲੀ

ਨਿੱਜੀ ਪੱਤਰ ਪ੍ਰੇਰਕ
ਸੰਗਰੂਰ, 5 ਜੁਲਾਈ

ਦਿ ਰੈਵੇਨਿਊ ਪਟਵਾਰ ਯੂਨੀਅਨ ਤਹਿਸੀਲ ਸੰਗਰੂਰ ਦੀ ਚੋਣ ਸੂਬਾ ਸੀਨੀਅਰ ਮੀਤ ਪ੍ਰਧਾਨ ਹਰਵੀਰ ਸਿੰਘ ਢੀਂਡਸਾ, ਜ਼ਿਲ੍ਹਾ ਪ੍ਰਧਾਨ ਦੀਦਾਰ ਸਿੰਘ ਛੋਕਰਾਂ, ਜਨਰਲ ਸਕੱਤਰ ਦਵਿੰਦਰਪਾਲ ਸਿੰਘ ਰਿੰਪੀ ਅਤੇ ਜ਼ਿਲ੍ਹਾ ਖਜ਼ਾਨਚੀ ਤਰਸੇਮ ਸਿੰਘ ਦੀ ਅਗਵਾਈ ਹੇਠ ਹੋਈ। ਚੋਣ ਮੀਟਿੰਗ ਦੌਰਾਨ ਸਰਬਸੰਮਤੀ ਨਾਲ ਸੰਦੀਪ ਸਿੰਘ ਭੁੱਲਰ ਨੂੰ ਪਟਵਾਰ ਯੂਨੀਅਨ ਤਹਿਸੀਲ ਸੰਗਰੂਰ ਦਾ ਪ੍ਰਧਾਨ ਚੁਣਿਆ ਗਿਆ। ਬਲਰਾਜ ਸਿੰਘ ਰੰਧਾਵਾ ਨੂੰ ਜਨਰਲ ਸਕੱਤਰ ਅਤੇ ਵਿਪਨ ਕੁਮਾਰ ਮਿੱਤਲ ਨੂੰ ਖਜ਼ਾਨਚੀ ਬਣਾਇਆ ਗਿਆ। ਇਸ ਤੋਂ ਇਲਾਵਾ ਤਰਸੇਮ ਸਿੰਘ, ਹਰਦੀਪ ਸਿੰਘ, ਤੁਸ਼ਾਰ ਸ਼ਰਮਾ, ਮਨਦੀਪ ਸਿੰਘ ਚਹਿਲ ਨੂੰ ਜ਼ਿਲ੍ਹਾ ਮੈਂਬਰ, ਕੁਲਵੀਰ ਸਿੰਘ, ਬਲਵਿੰਦਰ ਸਿੰਘ, ਜੋਗਿੰਦਰ ਸਿੰਘ ਚਹਿਲ ਨੂੰ ਸੀਨੀਅਰ ਮੀਤ ਪ੍ਰਧਾਨ ਚੁਣਿਆ ਗਿਆ। ਜਗਸੀਰ ਸਿੰਘ, ਅਚਲ ਕੁਮਾਰ, ਮਨਦੀਪ ਸਿੰਘ, ਕਾਜਲ ਗੁਪਤਾ, ਰੁਪਿੰਦਰ ਸਿੰਘ, ਰਾਮ ਸਿੰਘ ਨੂੰ ਮੀਤ ਪ੍ਰਧਾਨ, ਰਾਕੇਸ਼ ਕੁਮਾਰ ਨੂੰ ਸਹਾਇਕ ਖਜ਼ਾਨਚੀ, ਰਵਿੰਦਰ ਸਿੰਘ ਨੂੰ ਪ੍ਰੈਸ ਸਕੱਤਰ, ਵਨੀਤਾ ਗੋਇਲ ਨੂੰ ਦਫ਼ਤਰੀ ਸਕੱਤਰ ਅਤੇ ਗੁਰਮੀਤ ਕੌਰ ਨੂੰ ਕਾਨੂੰਨੀ ਸਕੱਤਰ ਚੁਣਿਆ ਗਿਆ।  

 

 

 

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All