ਪੁਣੇ, 21 ਜਨਵਰੀ
ਮਹਾਰਾਸ਼ਟਰ ਦੇ ਪੁਣੇ ਸਥਿਤ ਕਰੋਨਾ ਵੈਕਸੀਨ ਕੋਵਿਸ਼ੀਲਡ ਤਿਆਰ ਕਰਨ ਵਾਲੇ ਸੀਰਮ ਇੰਸਟੀਚਿਊਟ ਦੀ ਇਮਾਰਤ ਵਿੱਚ ਅੱਗ ਲੱਗਣ ਕਾਰਨ ਪੰਜ ਵਿਅਕਤੀ ਮਾਰੇ ਗਏ ਅਤੇ ਰਾਹਤ ਕਾਰਜ ਜਾਰੀ ਹਨ। ਜਾਣਕਾਰੀ ਮਿਲੀ ਹੈ ਕਿ ਅੱਗ ਦਵਾਈਆਂ ਬਣਾਉਣ ਵਾਲੇ ਹਿੱਸੇ ਤੋਂ ਦੂਰ ਲੱਗੀ ਤੇ ਦਵਾਈਆਂ ਪੂਰੀ ਤਰ੍ਹਾਂ ਸੁਰੱਖਿਅਤ ਹੈ। ਅੱਗ ਬੁਝਾਉਣ ਲਈ ਪੰਦਰਾਂ ਟੈਂਡਰ ਸੱਦੇ ਗਏ ਹਨ। ਉਧਰ ਇੰਸਟੀਚਿਊਟ ਦਾ ਕਹਿਣਾ ਹੈ ਕਿ ਅੱਗ ਵੈਲਡਿੰਗ ਦੌਰਾਨ ਲੱਗੀ।-ਪੀਟੀਆਈ