ਮਮਤਾ ਵੱਲੋਂ ਬੰਗਾਲ ’ਚ ਇਕ ਸਾਲ ਲਈ ਮੁਫ਼ਤ ਰਾਸ਼ਨ ਦੇਣ ਦਾ ਐਲਾਨ

ਮਮਤਾ ਵੱਲੋਂ ਬੰਗਾਲ ’ਚ ਇਕ ਸਾਲ ਲਈ ਮੁਫ਼ਤ ਰਾਸ਼ਨ ਦੇਣ ਦਾ ਐਲਾਨ

ਕੋਲਕਾਤਾ: ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਸੂਬੇ ਵਿੱਚ ਅਗਲੇ ਇਕ ਸਾਲ ਲਈ ਮੁਫ਼ਤ ਰਾਸ਼ਨ ਦੇਣ ਦਾ ਐਲਾਨ ਕੀਤਾ ਹੈ। ਬੰਗਾਲ ਵਿੱਚ ਹੁਣ ਸਬੰਧਤ ਲਾਭਪਾਤਰੀਆਂ ਨੂੰ ਜੂਨ 2021 ਤੱਕ ਮੁਫ਼ਤ ਰਾਸ਼ਨ ਮਿਲੇਗਾ। ਬੀਬੀ ਬੈਨਰਜੀ ਨੇ ਇਹ ਐਲਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਗਰੀਬ ਕਲਿਆਣ ਅੰਨ ਯੋਜਨਾ ਦੀ ਮਿਆਦ ਨਵੰਬਰ ਤਕ ਵਧਾਉਣ ਦੇ ਐਲਾਨ ਤੋਂ ਕੁਝ ਘੰਟਿਆਂ ਮਗਰੋਂ ਕੀਤਾ ਹੈ। ਬੈਨਰਜੀ ਨੇ ਕਿਹਾ ਕਿ ਮੋਬਾਈਲ ਐਪਸ ਨੂੰ ਬੰਦ ਕਰਨਾ ਕਾਫ਼ੀ ਨਹੀਂ ਤੇ ਚੀਨ ਨੂੰ ਉਹਦੀ ਹਿਮਾਕਤ ਲਈ ਮੂੰਹ ਤੋੜ ਜਵਾਬ ਦੇਣ ਦੀ ਲੋੜ ਹੈ। ਟੀਐੱਮਸੀ ਸੁਪ੍ਰੀਮੋ ਨੇ ਕਿਹਾ, ‘ਇਹ ਵਿਦੇਸ਼ ਮਾਮਲਿਆਂ ਨਾਲ ਜੁੜਿਆ ਮੁੱਦਾ ਹੈ, ਅਸੀਂ ਕੇਂਦਰ ਸਰਕਾਰ ਦੀ ਹਮਾਇਤ ਕਰਾਂਗੇ...ਪਰ ਸਾਨੂੰ ਹਮਲਾਵਰ ਰੁਖ਼ ਅਪਣਾਊਣ ਦੇ ਨਾਲ ਹੀ ਕੂਟਨੀਤਕ ਰਸਾਈ ਦਾ ਰਾਹ ਵੀ ਅਖ਼ਤਿਆਰ ਕਰਨਾ ਹੋਵੇਗਾ। 

 

 

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸ਼ਹਿਰ

View All